ਫਤਿਹਗੜ੍ਹ ਪੰਜਤੂਰ 12 ਫਰਵਰੀ (ਸਤਿਨਾਮ ਦਾਨੇ ਵਾਲੀਆ)ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ ਵੱਲੋਂ ਪਿੰਡ ਪਿੰਡ ਸਾਹਿਤ ਪਹੁੰਚਾਉਣ ਦੇ ਉਪਰਾਲੇ ਨੂੰ ਪਿੰਡ ਅੰਮੀਵਾਲਾ ਵਿੱਚ ਅੱਜ ਭਰਵਾਂ ਹੁੰਗਾਰਾ ਮਿਲਿਆ।ਇਹ ਸਾਹਿਤਕ ਪ੍ਰੋਗਰਾਮ ਗ੍ਰਾਮ ਪੰਚਾਇਤ ਅਤੇ ਪੰਜਾਬੀ ਲਿਖਾਰੀ ਸਭਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।ਇਸ ਪ੍ਰੋਗਰਾਮ ਦੀ ਅਰੰਭਤਾ ਉੱਘੇ ਸਾਹਿਤਕਾਰ ਦਵਿੰਦਰ ਸੈਫੀ ਜੀ ਨੇ ਸ਼ਮਾ ਰੌਸ਼ਨ ਕਰਕੇ ਕੀਤੀ । ਇਸ ਤੋਂ ਬਾਅਦ ਕਵੀ ਦਰਬਾਰ ਸ਼ੁਰੂ ਹੋਇਆ ਜਿਸ ਵਿੱਚ ਸਤਪਾਲ ਖੁੱਲਰ ਜੀ ਨੇ ਆਪਣੀ ਰਚਨਾ ” ਭੀੜ ਦਾ ਪਤਾ ਵੀ ਭੀੜ ਪਈ ਤੋਂ ਲੱਗਿਆ ; ਨਾਲ ਚੰਗਾ ਰੰਗ ਬੰਨ੍ਹਿਆ । ਇਸ ਤੋਂ ਬਾਅਦ ਪਰਮਜੀਤ ਖੰਡੂਰੀਆ, ਜੀਵਨ ਸਿੰਘ ਹਾਣੀ ,ਜਗਤਾਰ ਸਿੰਘ ਭੁੱਲਰ ,ਸੁਖਰਾਜ ਜ਼ੀਰਾ ,ਹਰਮੀਤ ਆਰਟਿਸਟ, ਜਸਵਿੰਦਰ ਸੰਧੂ ,ਸਾਰਜ ਭੁੱਲਰ ,ਵਿਵੇਕ ਕੋਟ ਈਸੇ ਖਾਂ, ਭਜਨ ਪੇਂਟਰ , ਬਾਜ ਭੁੱਲਰ, ਜੱਸਾ ਫੇਰੋਕੇ ,ਵੀਰ ਸਿੰਘ ਵੀਰਾ, ਕੁਲਵੰਤ ਕੰਵਲ ,ਸੂਰਤ ਰੰਧਾਵਾ ,ਹਰਦੇਵ ਸਿੰਘ ਭੱਲਰ ,ਰੋਹਿਤ ਭਾਟੀਆ ਆਦਿ ਲੇਖਕਾਂ ਨੇ ਆਪਣੀ ਹਾਜ਼ਰੀ ਲਵਾਈ । ਸਾਹਿਤਕਾਰ ਦਵਿੰਦਰ ਸੈਫੀ ਅਤੇ ਗੁਰਚਰਨ ਨੂਰਪੁਰ ਨੇ ਆਏ ਹੋਏ ਲੋਕਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਅਤੇ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ ਵੱਲੋਂ ਡਾਕਟਰ ਦਵਿੰਦਰ ਸੈਫੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸਭਾ ਵੱਲੋਂ ਸਾਹਿਤਕ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ ਅਤੇ ਲੋਕਾਂ ਨੂੰ ਮੁਫਤ ਕਿਤਾਬਾਂ ਵੰਡ ਕੇ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ ਗਿਆ । ਇਸ ਮੌਕੇ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ ਦੇ ਅਹੁਦੇਦਾਰ ਅਤੇ ਮੈਂਬਰ ਪਿਆਰਾ ਘਾਰੂ ,ਪ੍ਰੈਸ ਸਕੱਤਰ ਕਾਲਾ ਅੰਮੀਵਾਲਾ ,ਦਲਜੀਤ ਬੱਬੂ , ਗੁਰਮੀਤ ਭੱਲਰ ,ਰਣਜੀਤ ਰੰਧਾਵਾ ,ਗੁਰਜੀਤ ਭੁੱਲਰ ,ਗੋਰਾ ਕਿੱਲੀ ,ਸੱਤਾ ਜੌਹਲ ,ਜਗਦੀਪ ,ਨਿਰਵੈਰ ਸਰਪੰਚ ,ਅਜਾਦਦੀਪ, ਆਦਿ ਹਾਜ਼ਰ ਸਨ ।ਸਟੇਜ ਸਕੱਤਰ ਦੀ ਭੂਮਿਕਾ ਸੁਖਬੀਰ ਮੁਹੱਬਤ ਨੇ ਬਾਖੂਬੀ ਨਿਭਾਈ । ਪੱਤਰਕਾਰ ਸਤਨਾਮ ਦਾਨੇਵਾਲਾ ਵਿਸ਼ੇਸ਼ ਤੌਰ ਤੇ ਪੁਹੰਚੇ ।ਇਸ ਮੌਕੇ ਗੀਤਕਾਰ ਅਰਸ਼ ਅਲਫੂਕੇ ਨੂੰ ਵੀ ਸਨਮਾਨਿਤ ਕੀਤਾ ਗਿਆ ਬਾਅਦ ਵਿੱਚ ਆਏ ਹੋਏ ਸਾਰੇ ਸਾਹਿਤਕਾਰ ਅਤੇ ਲੋਕਾਂ ਨੂੰ ਸਭਾ ਦੇ ਪ੍ਰਧਾਨ ਹਰਭਿੰਦਰ ਸੰਧੂ ਅਤੇ ਅਵਤਾਰ ਸਿੰਘ ਸਰਪੰਚ ਨੇ ਜੀ ਆਇਆ ਆਖਿਆ ।