• Sat. Nov 23rd, 2024

ਪੈਰਾ ਮਿਲਟਰੀ ਫੋਰਸਜ਼ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਸਰੀਰਿਕ ਅਤੇ ਲਿਖਤੀ ਪ੍ਰੀਖਿਆ ਦੀ ਮੁਫ਼ਤ ਤਿਆਰੀ ਨਾਲ ਮਿਲੇਗਾ ਵਜ਼ੀਫਾ

ByJagraj Gill

Jan 24, 2023

ਮੋਗਾ/ਫਿਰੋਜ਼ਪਰ/ਫਾਜ਼ਿਲਕਾ/ਮੁਕਤਸਰ/ਫ਼ਰੀਦਕੋਟ/ ਜ਼ਿਲ੍ਹੇ ਦੇ ਯੁਵਕ ਲੈ ਸਕਦੇ ਹਨ ਲਾਹਾ

ਲਾਹਾ ਲੈਣ ਲਈ ਯੁਵਕ 1 ਫਰਵਰੀ ਤੱਕ ਆਪਣੇ ਜਰੂਰੀ ਦਸਤਾਵੇਜਾਂ ਨਾਲ ਕਰਨ ਰਿਪੋਰਟ-ਦਵਿੰਦਰਪਾਲ ਸਿੰਘ

ਮੋਗਾ, 24 ਜਨਵਰੀ (ਜਗਰਾਜ ਸਿੰਘ ਗਿੱਲ)

ਪੰਜਾਬ ਸਰਕਾਰ ਦੇ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਦੇ ਕੈਂਪ ਇੰਚਾਰਜ਼ ਸ਼੍ਰੀ ਦਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿਖੇ ਫੌਜ਼ ਦੀਆਂ ਆਉਣ ਵਾਲੀਆਂ ਭਰਤੀ ਰੈਲੀਆਂ ਅਤੇ ਪੈਰਾ ਮਿਲਟਰੀ ਫੋਰਸਾਂ ਦੀ ਸਰੀਰਿਕ ਅਤੇ ਲਿਖਤੀ ਪੇਪਰ ਦੀ ਪ੍ਰੀ-ਟ੍ਰੇਨਿੰਗ ਚੱਲ ਰਹੀ ਹੈ। ਫਿਰੋਜ਼ਪਰ, ਫਾਜ਼ਿਲਕਾ, ਮੁਕਤਸਰ, ਫ਼ਰੀਦਕੋਟ ਅਤੇ ਮੋਗਾ ਜ਼ਿਲ੍ਹੇ ਦੇ ਯੁਵਕ ਜੋ ਫੌਜ਼ ਅਤੇ ਪੈਰਾ ਮਿਲਟਰੀ ਫੋਰਸਾਂ ਵਿੱਚ ਭਰਤੀ ਹੋਣਾ ਚਾਹੁੰਦੇ ਹਨ ਉਹ ਯੁਵਕ 1 ਫਰਵਰੀ, 2023 ਤੱਕ ਸੋਮਵਾਰ ਤੋਂ ਸੁੱ਼ਕਰਵਾਰ ਤੱਕ ਸਵੇਰੇ 9 ਵਜੇ, ਇਸ ਕੈਂਪ ਵਿਖੇ ਆਪਣੇ ਜਰੂਰੀ ਦਸਤਾਵੇਜ਼ ਲੈ ਕੇ ਰਿਪੋਰਟ ਕਰ ਸਕਦੇ ਹਨ। ਇਨ੍ਹਾਂ ਦਸਤਾਵੇਜ਼ਾਂ ਵਿੱਚ ਆਨਲਾਈਨ ਐਪਲੀਕੇਸ਼ਨ, ਦਸਵੀਂ ਦਾ ਸਰਟੀਫਿਕੇਟ, ਪੰਜਾਬ ਵਸਨੀਕ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ, ਬੈਂਕ ਖਾਤਾ ਜ਼ੋ ਚਾਲੂ ਹਾਲਤ ਵਿੱਚ ਹੋਵੋ ਦੀਆਂ ਫੋਟੋ ਕਾਪੀਆਂ ਅਤੇ ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਇੱਕ ਕਾਪੀ, ਇੱਕ ਪੈੱਨ, ਖਾਣਾ-ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ । ਉਨ੍ਹਾਂ ਦੱਸਿਆ ਉਕਤ ਤੋਂ ਇਲਾਵਾ ਦਸਵੀਂ ਦਾ ਅਸਲ ਸਰਟੀਫਿਕੇਟ ਨਾਲ ਹੋਣਾ ਲਾਜ਼ਮੀ ਹੈ।

ਕੈਂਪ ਇੰਚਾਰਜ ਨੇ ਦੱਸਿਆ ਕਿ ਯੁਵਕਾਂ ਨੂੰ ਸਰਕਾਰ ਵੱਲੋਂ ਵਜ਼ੀਫ਼ਾ ਗ੍ਰਾਂਟ ਮਿਲਣ ਉਪਰੰਤ ਪ੍ਰਤੀ ਯੁਵਕ 400 ਰੁਪਏ ਮਹੀਨਾ ਦੇ ਹਿਸਾਬ ਨਾਲ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਸਰੀਰਿਕ ਤੇ ਲਿਖਤੀ ਪੇਪਰ ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਯੁਵਕ ਨੂੰ ਜਿਆਦਾ ਜਾਣਕਾਰੀ ਲੈਣ ਦੀ ਜਰੂਰਤ ਮਹਿਸੂਸ ਹੁੰਦੀ ਹੈ ਤਾਂ ਉਹ ਕੈਂਪ ਦੇ ਨੰਬਰਾਂ 94638-31615, 83601-63527 ਅਤੇ 94639-03533 ‘ਤੇ ਸੰਪਰਕ ਕਰ ਸਕਦੇ ਹਨ

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *