• Sat. Nov 30th, 2024

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਖਿਲਾਫ਼ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ।

ByJagraj Gill

Jun 19, 2020

19 ਜੂਨ ਮਾਨਸਾ (ਜਗਰਾਜ ਲੋਹਾਰਾ)’ਫਾਸ਼ੀ ਹਮਲਿਆਂ ਵਿਰੋਧੀ ਫਰੰਟ ‘ਦੇ ਸੱਦੇ ਤਹਿਤ ਅੱਜ ਮਾਨਸਾ ਸ਼ਹਿਰ ਅੰਦਰ ਖੇਤੀ ਖੇਤਰ ਵਿੱਚ ਲਿਆਂਦੇ ਗਏ ਤਿੰਨ ਆਰਡੀਨੈਂਸਾਂ ,ਬਿਜਲੀ ਐਕਟ 2020 ਰੱਦ ਕਰਨ ਦੀ ਮੰਗ ਅਤੇ ਸਰਕਾਰ ਵੱਲੋਂ ਵਧਾਈਆਂ ਗਈਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਖਿਲਾਫ਼ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ।
ਪ੍ਰੈਸ ਦੇ ਨਾਂ ਸਾਝਾਂ ਬਿਆਨ ਜਾਰੀ ਕਰਦਿਆਂ

ਆਗੂਆਂ ਕਿਹਾ ਹੈ ਕਿ ਪਿਛਲੇ ਲੰਬੇ ਸਮੇ ਤੋਂ ਚਲਦੇ ਆ ਰਹੇ ਲਾਕ ਡਾਊਨ ਦਰਮਿਆਨ ਜਿੱਥੇ ਅਨੇਕਾਂ ਸਮੱਸਿਆਵਾਂ ਨਾਲ ਦੇਸ ਪਹਿਲਾਂ ਈ ਜੂਝ ਰਿਹਾ, ਓਥੇ ਸਰਕਾਰ ਵੱਲੋਂ ਪੈਟਰੋਲ 2.74ਰੁ:ਡੀਜਲ 2.83 ਰੁ:ਪ੍ਰਤੀ ਲੀਟਰ ਵਧਾਕੇ ਕਿਸਾਨਾਂ ਤੇ ਸਧਾਰਨ ਖਪਤਕਾਰਾਂ ਉਪਰ ਹੋਰ ਬੋਝ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਿੰਨ ਆਰਡੀਨੈਂਸ ਕਿਸਾਨੀ ਉਪਜ, ਵਪਾਰ ਅਤੇ ਵਣਜ ਰਾਹੀਂ ਜਿਥੇ ਸਰਕਾਰ ਇਹ ਦਰਸਾ ਰਹੀ ਹੈ ਕਿ ਉਪਜ ਦੀ ਖਰੀਦ ਸਮੇਂ ਮਰਜੀ ਦੀ ਚੋਣ ਹੋਵੇਗੀ। ਖੇਤੀ ਕਰਾਰਨਾਮਿਆਂ ਲਈ ਨੈਸ਼ਨਲ ਪਲੇਟ ਫਾਰਮ ਹੋਵੇਗਾ ਨਾਲ ਹੀ ਤੀਜੇ ਆਰਡੀਨੈਂਸ ਮੁਤਾਬਕ ਖੇਤੀਬਾੜੀ ਖੇਤਰ ਵਿੱਚ ਮੁਕਾਬਲੇਬਾਜ਼ੀ ਵਧਾਈ ਜਾਵੇਗੀ ਇੰਨਾਂ ਆਰਡੀਨੈਂਸਾਂ ਨੂੰ ਈ ‘ਕਿਸਾਨੀ ਸੁਧਾਰਾਂ’ ਦਾ ਨਾਮ ਦਿੱਤਾ ਗਿਆ ਹੈ। ਪਰ ਅਸਲ ਵਿੱਚ ਇਸ ਦੇ ਨਾਮ ਤੇ ਵਪਾਰ ਅਤੇ ਖੇਤੀ ਜਿਣਸ ਵਿੱਚ ਵੱਡੇ ਕਾਰਪੋਰੇਟ ਘਰਾਣਿਆਂ ਦੀ ਦਖਲਅੰਦਾਜ਼ੀ ਦਾ ਰਾਹ ਪੱਧਰਾ ਕੀਤਾ ਗਿਆ ਹੈ। ਜਿਸਨੂੰ ਮਿਹਨਤਕਸ਼ ਆਵਾਮ ਕਦੇ ਬਰਦਾਸ਼ਤ ਨਹੀਂ ਕਰੇਗਾ।ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਖਿਲਾਫ਼ 8 ਜੁਲਾਈ ਨੂੰ ਜਿਲਾ ਹੈੱਡਕੁਆਰਟਰਾਂ ਉਪਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਇਸ ਸਮੇਂ ਸੀ. ਪੀ.ਆਈ (ਐਮ. ਐਲ)ਲਿਬਰੇਸ਼ਨ ਦੇ ਆਗੂ ਕਾਮਰੇਡ ਗੁਰਜੰਟ ਮਾਨਸਾ, ਕਾ. ਨਰਿੰਦਰ ਕੌਰ ਬੁਰਜ ਹਮੀਰਾ, ਵਿੰਦਰ ਅਲਖ, ਸੀ. ਪੀ. ਆਈ ਦੇ ਕ੍ਰਿਸ਼ਨ ਚੌਹਾਨ,ਰਤਨ ਭੋਲਾ, ਦਰਸ਼ਨ ਪੰਧੇਰ, ਆਰ. ਐਮ.ਪੀ.ਆਈ ਦੇ ਆਗੂ ਮੇਜਰ ਦੂਲੋਵਾਲ, ਅਮਰੀਕ ਸਿੰਘ ਫਫੜੇ, ਬੁੱਧ ਖਾਂ ਸ਼ਾਮਿਲ ਸਨ।
ਇਸੇ ਦੌਰਾਨ ਆਰ ਐਮ ਪੀ ਆਈ ਦੇ ਆਗੂ ਸ਼ੇਰ ਸਿੰਘ ਭੂਪਾਲ, ਮਲਕੀਤ ਸਿੰਘ, ਜੀਵਨ ਬੱਪੀਆਣਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਕਰਨੈਲ ਸਿੰਘ, ਬਲਵੀਰ ਸਿੰਘ ਬੀਰੀ, ਸੀ ਪੀ ਆਈ ਦੇ ਆਗੂ ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਮਿੱਠੂ ਸਿੰਘ ਮੰਦਰ, ਪੂਰਨ ਸਿੰਘ, ਨਛੱਤਰ ਸਿੰਘ, ਕਾਕਾ ਸਿੰਘ, ਰਾਮ ਸਿੰਘ, ਹਰਪਾਲ ਬੱਪੀਆਣਾ ਹਾਜਿਰ ਸਨ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *