ਪੂੜੈਣ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤਿਆ ਸੋਨ ਤਗਮਾ

ਮੁੱਲਾਂਪੁਰ ਦਾਖਾ, 6 ਸਤੰਬਰ (ਜਸਵੀਰ ਪੁੜੈਣ) ਪੂੜੈਣ ਪਿੰਡ ਦੀ ਦਮਦਾਰ ਕਾਰਗੁਜ਼ਾਰੀ ਸੋਨੇ ਦੇ ਤਮਗੇ ਜਿਤਨ ਦਾ ਸਿਲਸਿਲਾ ਜਾਰੀ । ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਹਿ ਅਕਾਦਮਿਕ ਵਿਦਿਅਕ ਮੁਕਾਬਲਿਆਂ ਦੇ ਜਿਲ੍ਹਾ ਪੱਧਰੀ ਕਾਵਿ ਉਚਾਰਨ ਮੁਕਾਬਲੇ ਵਿੱਚ ਸਸਸਸ ਸਕੂਲ ਪੂੜੈਣ 12 ਕਲਾਸ ਦੀ ਵਿਦਿਆਰਥਣ ਖੁਸ਼ਪਰੀਤ ਕੋਰ ਨੇ ਇਤਿਹਾਸ ਦਰਹਾਉਦੇ ਹੋਏ ਮੁੜ ਸੋਨੇ ਦਾ ਤਮਗਾ ਜਿੱਤ ਕੇ ਪੂੜੈਣ ਸਰਕਾਰੀ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ । ਇਸੇ ਸਕੂਲ ਦੀ ਵਿਦਿਆਰਥਣ ਜਸਵਿੰਦਰ ਕੋਰ ਨੇ ਲੇਖ ਰਚਨਾ ਮੁਕਾਬਲੇ ਵਿਚ ਪਹਿਲਾਂ ਹੀ ਜਿਲਾ ਜੇਤੂ ਹੈ ਉਸ ਨੇ ਭਾਸ਼ਣ ਮੁਕਾਬਲੇ ਵਿੱਚ ਵੀ 5ਵਾਂ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ । ਇਸ ਸਮੇਂ ਟੀਮ ਇਨਚਾਰਜ ਧਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਦਿਆਰਥਣਾਂ ਰਾਜ ਪੱਧਰ ਲੁਧਿਆਣਾ ਜਿਲੇ ਦੀ ਨੁਮਾਇੰਦਗੀ ਕਰਨਗੀਆਂ । ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀ ਮਤੀ ਰਵਿੰਦਰ ਕੁਮਾਰੀ ਅਤੇ ਸਮੂਹ ਸਟਾਫ ਨੇ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ । ਇਸ ਸਮੇਂ ਉਹਨਾਂ ਦੇ ਨਾਲ ਮੈਡਮ ਰਵਨੀਤ ਕੋਰ,ਮਨਜੋਤ ਕੋਰ,ਅਮਰਜੋਤੀ,ਸੁਖਮਿੰਦਰ ਸਿੰਘ,ਰਾਜਵਿੰਦਰ ਸਿੰਘ,ਹਰਮੇਲ ਸਿੰਘ,ਸੰਦੀਪ ਸਿੰਘ,ਗੁਰਪ੍ਰੀਤ ਕੌਰ ਸਾਹਨੀ,ਦਵਿੰਦਰ ਕੋਰ,ਬੇਅੰਤ ਕੋਰ,ਮਨਦੀਪ ਕੋਰ,ਰਮਨਦੀਪ ਕੋਰ,ਜਸਵਿੰਦਰ ਕੋਰ ਅਤੇ ਨਿਧੀ ਅਹੂਜਾ ਆਦਿ ਹਾਜ਼ਰ ਸਨ ।

 

Leave a Reply

Your email address will not be published. Required fields are marked *