ਬਿਲਾਸਪੁਰ 25 ਮਈ (ਮਿੰਟੂ ਖੁਰਮੀ,ਕੁਲਦੀਪ ਗੋਹਲ)ਅਮਨ ਮੁਸਲਿਮ ਵੈੱਲਫੇਅਰ ਕਮੇਟੀ ਰਜਿਸਟਰਡ ਮਹਿਲ ਕਲਾਂ ਦੀ ਮੀਟਿੰਗ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਡਾ ਕੇਸਰ ਖ਼ਾਨ ਮਾਂਗੇਵਾਲ ,,ਡਾਕਟਰ ਫ਼ਿਰੋਜ਼ ਖ਼ਾਨ ਮਹਿਲ ਖ਼ੁਰਦ ,ਮੁਹੰਮਦ ਹਨੀਫ ਮਾਂਗੇਵਾਲ ,,ਡਾ ਕਾਕਾ ਖ਼ਾਨ ਮਹਿਲ ਖ਼ੁਰਦ ,,ਮੁਹੰਮਦ ਆਰਿਫ,, ਮੁਹੰਮਦ ਅਰਸ਼ਦ ,,ਮੁਹੰਮਦ ਜਮੀਲ,’ ਮੁਹੰਮਦ ਸ਼ਮਸ਼ੇਰ ਅਲੀ ,,ਮੁਹੰਮਦ ਦਿਲਸ਼ਾਦ ਅਲੀ,, ਲੱਡੂ ਖ਼ਾਨ ਮਲੇਰਕੋਟਲੇ ਵਾਲੇ ,’ਤਾਜ ਮੁਹੰਮਦ ਚੰਨਣਵਾਲ ਵਾਲੇ ਆਦਿ ਨੇ ਹਿੱਸਾ ਲਿਆ । ਮੀਟਿੰਗ ਵਿੱਚ ਪੰਜਾਬ ਭਰ ਤੋਂ ਮਿਲੀ ਜਾਣਕਾਰੀ ਮੁਤਾਬਕ ਈਦ ਉਲ਼ ਫਿਤਾਰ ਦਾ ਪਵਿੱਤਰ ਤਿਉਹਾਰ 25 ਮਈ ਦਿਨ ਸੋਮਵਾਰ ਨੂੰ ਮਨਾਇਆ ਜਾਵੇਗਾ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਸ ਵਾਰ ਸਮੂਹ ਧਰਮਾਂ ਵੱਲੋਂ ਜੋ ਮੁਸਲਮਾਨ ਭਾਈਚਾਰੇ ਨੂੰ ,ਪਿਆਰ ਅਤੇ ਸਤਿਕਾਰ ਦਿੱਤਾ ਗਿਆ, ਅਸੀਂ ਸਾਰੇ ਉਨ੍ਹਾਂ ਲੋਕਾਂ ਦੇ ਬਹੁਤ ਰਿਣੀ ਹਾਂ ਜਿਨ੍ਹਾਂ ਨੇ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਮਹਿਲ ਕਲਾਂ ਦੀ ਧਰਤੀ ਤੋਂ ਇਨਸਾਨੀਅਤ ਅਤੇ ਸਾਂਝੀਵਾਲਤਾ ਦਾ ਸੰਦੇਸ਼ ਪੂਰੀ ਦੁਨੀਆਂ ਤੱਕ ਪਹੁੰਚਾਇਆ ।.
ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦਿੰਦੇ ਹੋਏ ਸਾਰੇ ਮੁਸਲਮਾਨ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਈਦ ਦਾ ਪਵਿੱਤਰ ਤਿਉਹਾਰ ਆਪੋ ਆਪਣੇ ਘਰਾਂ ਵਿੱਚ ਰਹਿ ਕੇ ਹੀ ਮਨਾਇਆ ਜਾਵੇ ।
ਅਖੀਰ ਵਿੱਚ ਉਹਨਾਂ ਆਪਣੇ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਦੇਸ਼ ਵਾਸੀਆਂ ਨੂੰ ਈਦ ਮੁਬਾਰਕ ਕਹਿੰਦੇ ਹੋਏ ਜਿੱਥੇ ਏਕਤਾ ਦਾ ਸੰਦੇਸ਼ ਦਿੱਤਾ ਉੱਥੇ ਉਨ੍ਹਾਂ ਕਿਹਾ ਕਿਹਾ ਕਿ ਸਾਡੇ ਸਿੱਖ ਭਰਾ ,ਸਾਡੇ ਹਿੰਦੂ ਭਰਾ ,ਸਾਡੇ ਇਸਾਈ ਭਰਾ ,ਸਾਡੇ ਮੁਸਲਮਾਨ ਭਰਾਵਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਅਸੀਂ ਗਰਾਊਂਡ ਲੈਵਲ ਤੇ ਸਾਰੇ ਇੱਕ ਹਾਂ।
” ਅਖੀਰ ਵਿੱਚ ਉਨ੍ਹਾਂ ਨੇ ਇਸਲਾਮ ਧਰਮ ਦੇ ਆਖਰੀ ਨਬੀ ਹਜ਼ਰਤ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਤੇ ਜ਼ੋਰ ਦਿੱਤਾ ।