• Fri. Sep 20th, 2024

ਪੁੜੈਣ ਸਕੂਲ ਦੀ ਕੰਪਿਊਟਰ ਅਧਿਆਪਕਾ ਗੁਰਪ੍ਰੀਤ ਸਾਹਨੀ ਨੇ ਬਲਾਕ ਵਿੱਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ

ByJagraj Gill

Aug 16, 2021

ਮੁਲਾਂਪੁਰ ਦਾਖਾਂ 16 ਅਗਸਤ (ਜਸਵੀਰ ਪੁੜੈਣ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ, ਤਹਿਸੀਲ: ਜਗਰਾਉਂ, ਜ਼ਿਲ੍ਹਾ: ਲੁਧਿਆਣਾ ਦੀ ਕੰਪਿਊਟਰ ਅਧਿਆਪਕਾ ਸ੍ਰੀਮਤੀ ਗੁਰਪ੍ਰੀਤ ਕੌਰ ਸਾਹਨੀ ਨੇ ਹਾਲ ਹੀ ਵਿੱਚ ਹੋਏ ਅਧਿਆਪਕ ਫ਼ੈਸਟ ਵਿਚ ਕੰਪਿਊਟਰ ਨਾਲ਼ ਸਬੰਧਿਤ ਨਵੀਂ ਐਪ, ਗੇਮ ਅਤੇ ਟੀਚਿੰਗ ਏਡ ਮੁਕਾਬਲੇ ਵਿੱਚ ਬਲਾਕ ਸਿੱਧਵਾਂ ਬੇਟ-2 ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ । ਅਧਿਆਪਕਾ ਵੱਲੋਂ ਤਿਆਰ ਕੀਤੀ ਗਈ ਏਡ ਨੂੰ ਬਲਾਕ ਵਿੱਚੋਂ ਸਰਵੋਤਮ ਚੁਣਿਆ ਗਿਆ । ਹੁਣ ਇਹ ਅਧਿਆਪਕਾ ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਬਲਾਕ ਦੀ ਨੁਮਾਇੰਦਗੀ ਕਰੇਗੀ । ਗੁਰਪ੍ਰੀਤ ਕੌਰ ਸਾਹਨੀ ਮੈਡਮ ਨੂੰ ਮੁਬਾਰਕਬਾਦ ਦਿੰਦਿਆਂ , ਸਕੂਲ ਪ੍ਰਿੰਸੀਪਲ ਸ੍ਰੀਮਤੀ ਨੀਨਾ ਮਿੱਤਲ ਨੇ ਅਧਿਆਪਕਾਂ ਵੱਲੋਂ ਆਪਣੇ ਆਪ ਨੂੰ ਨਵੀਨਤਾ ਅਤੇ ਸਿਰਜਣਾਤਮਕਤਾ ਨਾਲ਼ ਜੋੜੇ ਜਾਣ ਉਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ । ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਿੱਚ ਇਸ ਜਿੱਤ ਨਾਲ਼ ਖੁਸ਼ੀ ਦੀ ਲਹਿਰ ਦੌੜ ਗਈ ਹੈ ।

 

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *