ਮੁੱਲਾਂਪੁਰ ਦਾਖਾ ਜਸਵੀਰ ਪੁੜੈਣ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ ਦਾ ਪ੍ਰਦਰਸ਼ਨ ਸੌ ਫੀਸਦੀ ਸ਼ਾਨਦਾਰ ਰਿਹਾ ।
ਪ੍ਰਭਦੀਪ ਕੌਰ ਨੇ 90 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂਕਿ ਖੁਸ਼ਪ੍ਰੀਤ ਕੌਰ ਨੇ ਦੂਜਾ ਅਤੇ ਰੂਪਾ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ । ਸਕੂਲ ਪ੍ਰਿੰਸੀਪਲ ਸ਼੍ਰੀਮਤੀ ਨੀਨਾ ਮਿੱਤਲ ਨੇ ਕਲਾਸ- ਇੰਚਾਰਜ ਅਧਿਆਪਕ ਸ਼੍ਰੀਮਤੀ ਗੁਰਿੰਦਰ ਕੌਰ ਸਮੇਤ ਸਮੂਹ ਸਟਾਫ਼ ਨੂੰ ਸ਼ਾਨਦਾਰ ਨਤੀਜੇ ਦੀ ਵਧਾਈ ਦਿੱਤੀ ।ਜ਼ਿਕਰਯੋਗ ਹੈ ਕਿ ਰੂਪਾ ਰਾਣੀ ਵੱਲੋਂ ਮੁਸ਼ਕਲਾਂ ਨਾਲ ਜੂਝਦੇ ਹੋਏ ਜਿੱਥੇ ਆਪਣੀ ਬਾਰਵੀਂ ਦੀ ਪੜ੍ਹਾਈ ਨੂੰ ਜਾਰੀ ਰੱਖਿਆ ਗਿਆ ਉਥੇ ਤੀਸਰਾ ਸਥਾਨ ਲੈ ਕੇ ਬਹੁਤ ਸਾਰੀਅਾਂ ਮਿਹਨਤਕਸ਼ ਵਿਦਿਆਰਥਣਾਂ ਲਈ ਇੱਕ ਮਿਸਾਲ ਕਾਇਮ ਕੀਤੀ ਗਈ ।
ਸਕੂਲ ਦੇ ਕਰੀਅਰ ਗਾਈਡੈਂਸ ਸੈੱਲ ਵੱਲੋਂ ਵਿਦਿਆਰਥਣਾਂ ਦੇ ਮਾਪਿਆਂ ਨਾਲ ਖੁਸ਼ਖਬਰੀ ਸਾਂਝੀ ਕਰਦੇ ਹੋਏ ਉਨ੍ਹਾਂ ਦੇ ਰੌਸ਼ਨ ਭਵਿਖ ਲਈ ਅਗਵਾਈ ਲੀਹਾਂ ਵੀ ਪ੍ਰਦਾਨ ਕੀਤੀਆਂ ਗਈਆਂ ।
ਇਸ ਮੌਕੇ ‘ਤੇ ਸ੍ਰੀਮਤੀ ਮਨਜੀਤ ਕੌਰ, ਸ੍ਰੀ ਧਰਮਿੰਦਰ ਸਿੰਘ, ਸ੍ਰੀ ਸੁਖਵਿੰਦਰ ਸਿੰਘ, ਕੁਮਾਰੀ ਰਵਨੀਤ ਕੌਰ, ਦਵਿੰਦਰ ਕੌਰ, ਗੁਰਪ੍ਰੀਤ ਕੌਰ,ਕੁਮਾਰੀ ਰਮਨਦੀਪ ਕੌਰ, ਸ੍ਰੀ ਰਾਜਵਿੰਦਰ ਸਿੰਘ ਤੇ ਸ੍ਰੀ ਅਨਮੋਲ ਮਹਿਕਪ੍ਰੀਤ ਸਿੰਘ ਵੀ ਹਾਜ਼ਰ ਸਨ ।