ਪੁੜੈਣ ਦੀਆਂ ਵਿਦਿਆਰਥਣਾਂ ਅਕਵਿੰਦਰ ਅਤੇ ਹਰਿੰਦਰ ਜੇਤੂ

 

ਸਿੱਧਵਾਂ ਬੇਟ 25 ਜੂਨ (ਜਸਵੀਰ ਪੁੜੈਣ)

 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਅਕਵਿੰਦਰ ਕੌਰ ਨੇ ਆਪਣੇ ਮਾਪਿਆਂ ਅਤੇ ਸਕੂਲ ਦਾ ਮਾਣ ਤਦ ਹੋਰ ਵਧਾ ਦਿੱਤਾ ਜਦ ਉਸ ਨੇ ਸਕੂਲ ਸਿੱਖਿਆ ਵਿਭਾਗ ਵੱਲੋਂ ਆਜ਼ਾਦੀ ਸਬੰਧੀ ਪਚੱਤਰ ਸਾਲਾ ਭਾਸ਼ਣ ਮੁਕਾਬਲਿਆਂ ਵਿਚੋਂ ਬਲਾਕ ਅਤੇ ਤਹਿਸੀਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਹੁਣ ਉਹ ਜ਼ਿਲ੍ਹਾ ਲੁਧਿਆਣਾ ਪੱਧਰ ਤੇ ਚੁਣੀ ਗਈ ਹੈ ਇਸ ਵਿਦਿਆਰਥਣ ਦੀ ਜਮਾਤ ਸੱਤਵੀਂ ਦੇ ਇੰਚਾਰਜ ਮੈਡਮ ਦਵਿੰਦਰ ਕੌਰ ਨੇ ਦੱਸਿਆ ਕਿ ਬੱਚੀ ਹਰ ਪੱਖ ਤੋਂ ਹੀ ਬਹੁਤ ਹੋਣਹਾਰ ਹੈ ਅਤੇ ਆਤਮ ਵਿਸ਼ਵਾਸ ਨਾਲ ਭਰਪੂਰ ਹੈ ।

ਵਿਦਿਆਰਥਣ ਦੇ ਮਾਪੇ ਸ੍ਰੀ ਝਲਮਣ ਸਿੰਘ ਤੇ ਸ੍ਰੀਮਤੀ ਰਣਜੀਤ ਕੌਰ ਉਸ ਨੂੰ ਬਹੁਤ ਸਹਾਰਾ ਅਤੇ ਸਹਿਯੋਗ ਦੇ ਰਹੇ ਹਨ ਤੇ ਉਸਦੀ ਵੱਡੀ ਭੈਣ ਹਰਪ੍ਰੀਤ ਵੀ ਉਸ ਦੀ ਹਰ ਸਫਲਤਾ ਲਈ ਪੂਰਾ ਯਤਨ ਕਰਦੀ ਹੈ ।

 

ਸੱਤਵੀਂ ਨੌਵੀਂ ਜਮਾਤ ਦੀ ਵਿਦਿਆਰਥਣ ਹਰਵਿੰਦਰ ਕੌਰ ਨੇ ਵੀ ਭਾਸ਼ਣ ‘ਚੋਂ ਬਲਾਕ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ। ਉਸ ਦੇ ਮਾਪੇ ਸ਼੍ਰੀ ਚਰਨਜੀਤ ਸਿੰਘ ਤੇ ਸ਼੍ਰੀਮਤੀ ਪਰਮਜੀਤ ਕੌਰ ਆਪਣੀ ਬੇਟੀ ਦੀ ਤਰੱਕੀ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਨ ।

ਇਸ ਸਫ਼ਲਤਾ ‘ਤੇ ਸਕੂਲ ਦੇ ਸਾਬਕਾ ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਕੁਮਾਰੀ , ਉਸਦੇ ਗਾਈਡ ਅਧਿਆਪਕ ਮੈਡਮ ਰਵਨੀਤ ਕੌਰ, ਮੈਡਮ ਗੁਰਿੰਦਰ ਕੌਰ, ਮਾ. ਧਰਮਿੰਦਰ ਸਿੰਘ ਸਮੇਤ ਪੁੜੈਣ ਸਕੂਲ ਦੇ ਸਮੂਹ ਸਟਾਫ਼ ਅਤੇ ਪਿੰਡ ਦੇ ਪ੍ਰਬੰਧਕਾਂ ਤੇ ਪਤਵੰਤਿਆਂ ਵੱਲੋਂ ਇਹਨਾਂ ਬੱਚੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ ।

Leave a Reply

Your email address will not be published. Required fields are marked *