• Fri. Sep 20th, 2024

ਪੁਲਿਸ ਮੁਲਾਜ਼ਮਾਂ ਨੇ ਕੀਤੀ ਗਰੀਬ ਪਰਿਵਾਰ ਦੀ ਮੱਦਦ

ByJagraj Gill

Dec 13, 2019

ਫਤਹਿਗੜ੍ਹ ਪੰਜਤੂਰ 13 ਦਸੰਬਰ (ਸਤਿਨਾਮ ਦਾਨੇ ਵਾਲੀਆ)ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਦਾਨ ਹੈ ਜਿਵੇਂ ਕਿਹਾ ਜਾਦਾਂ ਹੈ ਕਿ ਗੁਰੂ ਕੀ ਗੋਲਕ ਗ਼ਰੀਬ ਦਾ ਮੂੰਹ ਇਸੇ ਤਰ੍ਹਾਂ ਹੀ ਛਿੰਦਰਪਾਲ ਕੌਰ ਵਿਧਵਾ ਜਸਵੀਰ ਸਿੰਘ ਜਿਨ੍ਹਾਂ ਦੇ ਪਤੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਜਿੱਥੇ ਛਿੰਦਰਪਾਲ ਕੌਰ ਦੀ ਹੋਰ ਪਰਿਵਾਰਾਂ ਨੇ ਮਦਦ ਕੀਤੀ ਉਥੇ ਹੀ ਪੁਲਿਸ ਮੁਲਾਜ਼ਮਾਂ ਨੇ ਵੀ ਛਿੰਦਰਪਾਲ ਕੌਰ ਦੀ ਬੇਟੀ ਦੇ ਵਿਆਹ ਲਈ ਵਿਆਹ ਲਈ ਘਰੇਲੂ ਸਾਮਾਨ ਅਤੇ ਅਤੇ ਮਾਲੀ ਮਦਦ ਵੀ ਕੀਤੀ ਗਈ ਇਹ ਮੱਦਦ ਥਾਣਾ ਫ਼ਤਿਹਗੜ੍ਹ ਪੰਜਤੂਰ ਦੇ ਐਸ ਐਚ ਓ ਗੁਰਜਿੰਦਰ ਪਾਲ ਸਿੰਘ ਸੇਖੋਂ ਤੇ ਉਨ੍ਹਾਂ ਦੇ ਪੂਰੇ ਸਟਾਫ ਜਿਸ ਵਿੱਚ ਏ ਐੱਸ ਆਈ ਮੁਖਵਿੰਦਰ ਸਿੰਘ ਏ ਐੱਸ ਈ ਕੁਲਦੀਪ ਸਿੰਘ ਏ ਐੱਸ ਆਈ ਸ਼ਿੰਦਾ ਸਿੰਘ ਹੌਲਦਾਰ ਜਸਵੰਤ ਸਿੰਘ ਲਖਵੀਰ ਸਿੰਘ ਸੰਦੀਪ ਸਿੰਘ ਗੁਰਜੀਤ ਸਿੰਘ ਆਦਿ ਨੇ ਗਰੀਬ ਪਰਿਵਾਰ ਦੀ ਮਦਦ ਕਰਕੇ ਪੁੰਨ ਦਾ ਕੰਮ ਕੀਤਾ ਜਿਸ ਤੇ ਘਰ ਪਰਿਵਾਰ ਵਾਲਿਆਂ ਤੇ ਕਸਬੇ ਵੱਲੋਂ ਪੁਲਿਸ ਮੁਲਾਜ਼ਮਾਂ ਦਾ ਧੰਨਵਾਦ ਕੀਤਾ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *