ਪਿੰਡ ਲੋਹਾਰੇ ਵਿੱਚ ਦਿੱਤਾ ਜਾਂਦਾ ਹੈ ਦਿਨ ਰਾਤ ਪਹਿਰਾ (ਸਰਪੰਚ ਕਰਮਜੀਤ ਸਿੰਘ ਗਿੱਲ)

ਮੋਗਾ 7 ਅਪ੍ਰੈਲ (ਜਗਰਾਜ ਲੋਹਾਰਾ) ਕਰੋਨਾ ਵਾਰਿਸ ਦਾ ਖ਼ਤਰਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਸਰਕਾਰ ਨੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਉੱਥੇ ਹੀ ਗੱਲ ਕਰੀਏ ਤਾਂ ਮੋਗਾ ਜ਼ਿਲ੍ਹੇ ਦੇ ਪਿੰਡ ਲੋਹਾਰਾ ਵਿੱਚ ਵੀ ਸਰਕਾਰ ਦੀਆਂ ਹਦਾਇਤਾ ਮੰਨਦੇ ਹੋਏ ਪਿੰਡ ਲੋਹਾਰਾ ਦੀ ਪੰਚਾਇਤ ਵੱਲੋਂ ਵੀ ਪਿੰਡ ਵਿੱਚ ਬਾਹਰੋਂ ਆਉਣ ਜਾਣ ਵਾਲੇ ਬੰਦੇ ਤੇ ਪਾਬੰਦੀ ਲਗਾਈ ਹੋਈ ਹੈ ਜਿਸ ਨੂੰ ਚੱਲਦੇ ਪਿੰਡ ਦੇ ਨੌਜਵਾਨਾਂ ਦਾ ਸਹਾਰਾ ਲੈਂਦੇ ਹੋਏ ਪਿੰਡ ਨੂੰ ਸੀਲ ਕੀਤਾ ਗਿਆ ਹੈ ਇਸ ਮੌਕੇ ਜਦੋਂ ਨਿਊਜ਼  ਪੰਜਾਬ ਦੀ ਚੈਨਲ ਨੇ ਪਿੰਡ ਦਾ ਦੌਰਾ ਕੀਤਾ ਤਾਂ ਉੱਥੇ ਪਹਿਰਾ ਲਾ ਰਹੇ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਡੇ ਚੈਨਲ ਦੀ ਟੀਮ ਨੂੰ ਕਿਹਾ ਕਿ ਅਸੀਂ ਇਹ ਪਹਿਰਾ  ਦਿਨ ਰਾਤ ਦਿੰਦੇ ਹਾਂ ਅਤੇ ਪਿੰਡ ਦੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਨਾ ਕੋਈ ਬਾਹਰੋਂ ਆਉਣ ਦਿੱਤਾ ਜਾਂਦਾ ਹੈ ਅਤੇ ਨਾ ਹੀ ਕੋਈ ਪਿੰਡ ਚੋਂ ਜਾਣ ਦਿੱਤਾ ਜਾਂਦਾ ਹੈ ਤਾਂ ਜੋ ਸਾਡੇ ਪਿੰਡ ਨੂੰ ਅਸੀਂ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਾ ਸਕੀਏ ਇਹ ਪਹਿਰਾ  ਅਸੀਂ ਸਰਕਾਰ ਦੀਆਂ ਦਿੱਤੀਆਂ ਹੋਈਆਂ ਹਦਾਇਤਾਂ ਅਨੁਸਾਰ ਦੇ ਰਹੇ ਹਾਂ ਅਤੇ ਜਿਨ੍ਹਾਂ ਟਾਈਮ  ਸਰਕਾਰ ਦਾ ਹੁਕਮ ਹੋਵੇਗਾ ਅਸੀਂ ਉਨੀ ਦੇਰ ਤੱਕ ਇਹ ਪੈਰਾਂ  ਦਿੰਦੇ ਰਹਾਂਗੇ । ਇਸ ਮੌਕੇ ਲਖਵੀਰ ਸਿੰਘ ਗੇਜਾ ਖਾਲਸਾ .ਬਲਦੇਵ ਸਿੰਘ ਖਾਲਸਾ. ਸੋਨਾ ਸਿੰਘ. ਪਿਦਾ ਗਿੱਲ .ਲਾਡੀ ਜੌਹਲ. ਗੁਰਦੀਪ ਸਿੰਘ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *