ਮੋਗਾ 21 ਦਸੰਬਰ (ਸਰਬਜੀਤ ਰੋਲੀ) ਮੋਗਾ ਨੇੜਲੇ ਪਿੰਡ ਰੌਲੀ ਵਿਖੇ ਸਥਿਤ ਗੁਰਦੁਆਰਾ ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਰੌਲੀ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਤਾਗੱਦੀ ਨੂੰ ਸਮਰਪਿਤ ਸਾਲਾਨਾ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਯੋਗ ਅਗਵਾਈ ਹੇਠ ਸੰਤ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੌਲੀ ਵਾਲਿਆਂ ਦੀ ਸਰਪ੍ਰਸਤੀ ਹੇਠ ਵੱਖ ਵੱਖ ਪਿੰਡਾਂ ਚੋਗਾਵਾਂ ਕਪੂਰੇ ਦਾਤਾ ਫਤਹਿਗੜ੍ਹ ਕੋਰੋਟਾਣਾ ਤਤਾਰੀਏ ਵਾਲਾ ਤਲਵੰਡੀ ਭੰਗੇਰੀਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਸੰਤ ਭਵਨ ਕੁਟੀਆ ਰੌਲੀ ਵਿਖੇ ਸਮਾਪਤ ਹੋਵੇਗਾ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਹਰਵਿੰਦਰ ਸਿੰਘ ਖ਼ਾਲਸਾ ਰੌਲੀ ਵਾਲਿਆ ਨੇ ਦੱਸਿਆ ਕਿ ਇਸ ਵਾਰ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਉਣ ਲਈ ਫੌਜੀ ਬੈਂਡ ਗਤਕਾ ਪਾਰਟੀਆਂ ਅਤੇ ਢਾਡੀ ਅਤੇ ਰਾਗੀ ਕਵੀਸ਼ਰ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ ਇਸ ਮੌਕੇ ਬਾਬਾ ਜੀ ਨੇ ਦੱਸਿਆ ਕਿ ਇਸ ਨਗਰ ਕੀਰਤਨ ਦਾ ਪਿੰਡ ਚੋਗਾਵਾਂ ਕਪੂਰੇ ਦਾਤਾ ਫਤਹਿਗੜ੍ਹ ਤਤਾਰੀਏ ਵਾਲਾ ਤਲਵੰਡੀ ਭੰਗੇਰੀਆਂ ਦੀਆਂ ਸੰਗਤਾਂ ਵੱਲੋਂ ਲੰਗਰ ਲਗਾਏ ਜਾ ਰਹੇ ਹਨ ਉਨ੍ਹਾਂ ਸੰਗਤਾਂ ਨੂੰ ਵੱਧ ਤੋਂ ਵੱਧ ਇਸ ਨਗਰ ਕੀਰਤਨ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਤੇ ਬਾਬਾ ਜੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮੋਟਰਸਾਈਕਲਾ ਨੁੰ ਇਸ ਨਗਰ ਕੀਰਤਨ ਵਿੱਚ ਨਾ ਲੇੈ ਕੇ ਆਉਣ ਉਨ੍ਹਾਂ ਸੰਗਤਾਂ ਦੇ ਜਾਣ ਲਈ ਟਰਾਲੀਆਂ ਤੇ ਹੋਰ ਮੋਟਰ ਗੱਡੀਆਂ ਦਾ ਖਾਸ ਪ੍ਰਬੰਧ ਕੀਤਾ ਗਿਆ ।