ਕੀੜੇਮਾਰ ਦਵਾਈਆਂ ਦੀ ਸੁਚੱਜੀ ਵਰਤੋਂ, ਝੋਨੇ ਦੀ ਸਿੱਧੀ ਬਿਜਾਈ ਆਦਿ ਬਾਰੇ ਕੀਤਾ ਜਾਗਰੂਕ
ਮੋਗਾ, 30 ਮਾਰਚ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਸਿੰਘ)
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮੁਖ ਖੇਤੀਬਾੜੀ ਅਫਸਰ ਡਾ ਬਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਅਤੇ ਬਲਾਕ ਖੇਤੀਬਾੜੀ ਅਫਸਰ ਡਾ ਗੁਰਪ੍ਰੀਤ ਸਿੰਘ ਦੀ ਅਗਵਾਹੀ ਨਾਲ ਖੇਤੀਬਾੜੀ ਵਿਕਾਸ ਅਫਸਰ ਡਾ ਹਰਿੰਦਰਪਾਲ ਸ਼ਰਮਾ, ਡਾ ਗੁਰਲਵਲੀਨ ਸਿੰਘ ਸਿੱਧੂ ਅਤੇ ਡਾ ਗੁਰਪ੍ਰੀਤ ਸਿੰਘ ਵੱਲੋ ਂਪਿੰਡ ਭਿੰਡਰ ਕਲਾਂ ਸਰਕਲ ਤਲਵੰਡੀ ਮੱਲੀਆਂ ਵਿਖੇ ਕਿਸਾਨ ਸਿਖਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਕੈਂਪ ਦੀ ਸ਼ੁਰੂਆਤ ਕਰਦਿਆ ਡਾ ਗੁਰਲਵਲੀਨ ਸਿੰਘ ਸਿੱਧੂ ਨੇ ਸਟੇਜੀ ਕਾਰਵਾਈ ਨਾਲ ਕਿਸਾਨ ਵੀਰਾਂ ਨੂੰ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਇਸ ਤਰਾਂ ਕਰਨ ਨਾਲ ਇਕ ਤਾਂ ਬੇਲੋੜੇ ਖਰਚ ਤੋ ਬਚਿਆ ਜਾ ਸਕਦਾ ਹੈ ਦੂਜਾ ਵਾਤਾਵਰਣ ਵੀ ਦੂਸ਼ਿਤ ਨਹੀਂ ਹੁੰਦਾ। ਉਨ੍ਹਾਂ ਕਿਸਾਨਾ ਦੀ ਸਿਹਤ ਨੂੰ ਮੁੱਖ ਰੱਖਦਿਆਂ ਆਪਣੇ ਘਰ ਦੀਆਂ ਸਬਜ਼ੀਆ ਅਤੇ ਅਨਾਜ਼ ਜ਼ਹਿਰ ਮੁਕਤ ਉਗਾਉਣ ਲਈ ਵੀ ਅਪੀਲ ਕੀਤੀ।
ਡਾ ਹਰਿੰਦਰਪਾਲ ਸ਼ਰਮਾ ਨੇ ਕਿਸਾਨਾਂ ਨੂੰ ਝੋਨੇ ਦੀ ਸਿਧੀ ਬਿਜਾਈ ਕਰਨ ਲਈ ਪ੍ਰੇਰਿਆ ਅਤੇ ਸਿਧੀ ਬਿਜਾਈ ਦੇ ਹਰ ਤਰਾਂ ਦੇ ਨੁਕਤੇ ਉਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰਾ ਕਰਨ ਨਾਲ ਇਕ ਤਾਂ ਲੇਬਰ ਦੀ ਸਮੱਸਿਆ ਤੋਂ ਨਿਜਾਤ ਮਿਲਦੀ ਹੈ ਦੂਜਾ ਪਾਣੀ ਦੇ ਡਿਗਦੇ ਪੱਧਰ ਨੂੰ ਬਚਾਇਆ ਜਾ ਸਕਦਾ ਅਤੇ ਤੀਜਾ ਖਰਚਾ ਵੀ ਘਟ ਜਾਦਾ ਹੈ।
ਡਾ ਗੁਰਪ੍ਰੀਤ ਸਿੰਘ ਨੇ ਮਿੱਟੀ ਦੀ ਪਰਖ ਕਰਨ ਵਾਸਤੇ ਖੇਤ ਵਿਚੋਂ ਨਮੂਨਾ ਕਿਸ ਤਰ੍ਹਾਂ ਲੈਣਾ ਇਸਦੇ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਮਿੱਟੀ ਪਰਖ ਕਾਰਡ ਦੇ ਹਿਸਾਬ ਨਾਲ ਹੀ ਖਾਦਾਂ ਪਾਉਣ ਨੂੰ ਕਿਹਾ। ਅੰਤ ਵਿਚ ਬਲਾਕ ਖੇਤੀਬਾੜੀ ਅਫਸਰ ਡਾ ਗੁਰਪ੍ਰੀਤ ਸਿੰਘ ਨੇ ਕਿਸਾਨ ਵੀਰਾਂ ਨੂੰ ਫਸਲੀ ਵਿਭਿੰਨਤਾ ਅਪਣਾਉਣ ਲਈ ਕਿਹਾ। ਉਨ੍ਹਾਂ ਕਿਸਾਨਾਂ ਨੂੰ ਹਰੀ ਖਾਦ ਜਿਵੇਂ ਕਿ ਜੰਤਰ ਬੀਜਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਜੰਤਰ ਦਾ ਬੀਜ ਬਲਾਕ ਖੇਤੀਬਾੜੀ ਦਫਤਰ ਤੋ ਸਬਸਿਡੀ ਤੇ ਪ੍ਰਾਪਤ ਕਰ ਸਕਦੇ ਹਨ।
ਇਸ ਮੌਕੇ ਖੇਤੀਬਾੜੀ ਉਪ ਨਿਰੀਖਕ ਜਸਵੀਰ ਸਿੰਘ, ਬੀ ਟੀ ਐਮ ਕੁਲਵਿੰਦਰ ਸਿੰਘ, ਏ ਟੀ ਐ ਮ ਗਗਨਦੀਪ ਸਿੰਘ, ਸੈਕਟਰੀ ਮਲਕੀਤਸਿੰਘ, ਸੇਲਸਮੈਨ ਗੋਰਾ,ਰਵਿੰਦਰ ਸਿੰਘ ਪਧਾਨ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।