ਨਿਹਾਲ ਸਿੰਘ ਵਾਲਾ (ਕੀਤਾ ਬਾਰੇਵਾਲਾ)ਸੈਂਟਰ ਸਰਕਾਰ ਦੁਆਰਾ ਜੋ ਤਿੰਨ ਬਿੱਲ ਕਿਸਾਨੀ ਖਿਲਾਫ ਲਿਆਂਦੇ ਗਏ ਹਨ ।।ਉਸਦੇ ਸਬੰਧ ਵਿੱਚ ਦਿੱਲੀ ਵਿੱਚ ਪਿਛਲੇ ਦੋ ਮਹੀਨਿਆਂ ਤੋ ਮੋਰਚਾ ਲਗਾਤਾਰ ਚੱਲ ਰਿਹਾ ਹੈ।।ਵੱਖ ਵੱਖ ਪਿੰਡ ਵਿੱਚੋਂ ਲਗਾਤਾਰ ਲੋਕ ਦਿੱਲੀ ਵੱਲ ਵਹੀਰਾਂ ਘੱਤ ਕੇ ਜਾ ਰਹੇ ਹਨ।।ਇਸ ਲੜੀ ਤਹਿਤ ਬਾਰੇਵਾਲੇ ਤੋ ਲਗਾਤਾਰ ਸੱਤਵਾਂ ਜੱਥਾ ਦਿੱਲੀ ਲਈ ਰਵਾਨਾ ਹੋ ਗਿਆ।।ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਕਿਸਾਨ ਯੂਨੀਅਨ ਉਗਰਾਹਾਂ ਦੇ ਮੈਬਰ ਗੁਰਪ੍ਰੀਤ ਸਿੰਘ ਬਾਰੇਵਾਲਾ ਨੇ ਦੱਸਿਆ ਕਿ ਬਾਰੇਵਾਲੇ ਦੀ ਸੰਗਤ ਲਗਾਤਾਰ ਦਿੱਲੀ ਜਾ ਰਹੀ ਹੈ।।ਤੇ ਅੱਜ ਅਸੀਂ ਸੱਤਵਾਂ ਜੱਥਾ ਦਿੱਲੀ ਲਈ ਰਵਾਨਾ ਕਰ ਰਹੇ ਹਾਂ।।ਇਸ ਸਮੇ ਜੱਥੇ ਵਿੱਚ ਸਾਮਲ ਗੁਰਮੇਲ ਸਿੰਘ ਚੰਨਾ ਸਿੰਘ ਜਗਤਾਰ ਸਿੰਘ ਗੁਰਸੇਵਕ ਸਿੰਘ ਦਰਸਨ ਸਿੰਘ ਮੀਤ ਸਿੰਘ ਤੇ ਨਿੱਕਾ ਸਿੰਘ ਤੋਂ ਇਲਾਵਾ ਹੋਰ ਵੀ ਨੌੌਜਵਾਨ ਹਾਜਰ ਸਨ।