ਪਿੰਡ ਧੂੜਕੋਟ ਟਾਹਲੀ ਵਾਲਾ ਜ਼ਹਿਰੀਲੀ ਦਵਾਈ ਖਾਣ ‘ਤੇ ਵਿਦਿਆਰਥਣ ਦੀ ਮੌਤ

ਮੋਗਾ, 27 ਮਾਰਚ (ਜਗਰਾਜ ਲੋਹਾਰਾ) |ਮੋਗਾ ਜ਼ਿਲੇ ਦੇ ਅਧੀਨ ਪੈਂਦੇ ਪਿੰਡ ਧੂੜਕੋਟ ਟਾਹਲੀਵਾਲਾ ਵਿਖੇ ਭੁਲੇਖੇ ਨਾਲ ਕੋਈ ਜ਼ਹਿਰੀਲੀ ਦਵਾਈ ਖਾ ਲੈਣ ‘ਤੇ ਇਕ 9ਵੀਂ ਕਲਾਸ ਦੀ ਵਿਦਿਆਰਥਣ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਜਾਣਕਾਰੀ ਮੁਤਾਬਿਕ ਪਿੰਡ ਧੂੜਕੋਟ ਟਾਹਲੀ ਵਾਲਾ ਨਿਵਾਸੀ ਅਮਨਦੀਪ ਕੌਰ ਉਮਰ 14 ਸਾਲ ਪੁੱਤਰੀ ਕੇਵਲ ਸਿੰਘ ਜੋ ਕਿ ਚੂਰਨ ਖਾਣ ਦੀ ਸ਼ੌਕੀਨ ਸੀ ਤੇ ਬੀਤੀ ਸ਼ਾਮ ਉਸ ਨੇ ਚੂਰਨ ਦੇ ਭੁਲੇਖੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ | ਉਸ ਦੀ ਹਾਲਤ ਵਿਗੜਨ ‘ਤੇ ਉਸ ਦੇ ਪਰਿਵਾਰਕ ਮੈਂਬਰ ਨੂੰ ਉਸ ਨੂੰ ਇਕ ਨਿੱਜੀ ਹਸਪਤਾਲ ਲੈ ਕੇ ਆਏ ਜਿੱਥੇ ਉਸ ਨੇ ਦਮ ਤੋੜ ਦਿੱਤਾ | ਇਸ ਸਬੰਧੀ ਥਾਣਾ ਮਹਿਣਾ ਦੇ ਸਬ ਇੰਸਪੈਕਟਰ ਜਗਦੀਪ ਸਿੰਘ ਨੇ ਲੜਕੀ ਦੀ ਮਾਤਾ ਮਨਪ੍ਰੀਤ ਕੌਰ ਦੇ ਬਿਆਨ ਦਰਜ ਕਰ ਕੇ 174 ਦੀ ਕਾਰਵਾਈ ਅਧੀਨ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ |

 

Leave a Reply

Your email address will not be published. Required fields are marked *