ਮੋਗਾ 13 ਸਤੰਬਰ(ਸਰਬਜੀਤ ਰੌਲੀ )ਜਿੱਥੇ ਪਿੰਡਾਂ ਨੂੰ ਸੁੰਦਰ ਅਤੇ ਵਧੀਆ ਬਣਾਉਣ ਲਈ ਪਿੰਡਾਂ ਦੇ ਲੋਕਾਂ ਵੱਲੋਂ ਪੰਚਾਇਤਾਂ ਨੂੰ ਚੁਣ ਕੇ ਵੱਡੇ ਅਧਿਕਾਰ ਦਿੱਤੇ ਜਾਂਦੇ ਹਨ ਅਤੇ ਸਰਕਾਰ ਵੱਲੋਂ ਵੀ ਵੱਡੇ ਪੱਧਰ ਤੇ ਗ੍ਰਾਂਟਾਂ ਪੰਚਾਇਤਾਂ ਨੂੰ ਦੇ ਕੇ ਪਿੰਡ ਦੇ ਵਿਕਾਸ ਕਰਵਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਪਰ ਕਈ ਪਿੰਡਾਂ ਵਿੱਚ ਬਣੀਆਂ ਸਿਆਸੀ ਧੜੇਬੰਦੀਆਂ ਕਾਰਨ ਪਿੰਡਾਂ ਦੇ ਵਿਕਾਸ ਕਾਰਜ ਅੱਧ ਵਿਚਕਾਰ ਲਟਕਦੇ ਨਜ਼ਰ ਆ ਰਹੇ ਹਨ ਜਿਸ ਦੀ ਮਿਸਾਲ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਤਤਾਰੀਏ ਵਾਲਾ ਵਿੱਚ ਦੇਖਣ ਨੂੰ ਮਿਲੀ ਜਿੱਥੇ ਕਿ ਪਿੰਡ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਲਗਭਗ 25 ਲੱਖ ਰੂਪਏ ਦੀ ਗ੍ਰਾਂਟ ਭੇਜਣ ਦੇ ਬਾਵਜੂਦ ਅਜੇ ਤੱਕ ਪਿੰਡ ਦਾ ਵਿਕਾਸ ਕਾਰਜ ਚੱਲਦੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਪਿੰਡ ਵਿੱਚ ਅਕਾਲੀ ਧੜੇ ਵਲੋ ਵੱਡੇ ਵੱਖਵੇ ਨਾਲ ਜਿੱਤ ਹਾਸਲ ਕਰਵਾਕੇ ਪਿੰਡ ਦੀ ਸਰਪੰਚ ਬਣਾਈ ਬੀਬੀ ਪਰਮਜੀਤ ਕੋਰ ਜਿਸ ਨੂੰ ਵਿਕਾਸ਼ ਕਾਰਜ ਨਹੀ ਕਰ ਦਿੱਤਾ ਜਾ ਰਿਹਾ !ਪਿੰਡ ਦੀ ਪੰਚਾਇਤ ਵਿੱਚ ਕੁਝ ਚੁਣੇ ਕਾਗਰਸ਼ੀ ਪੰਚ ਜਾਣਬੁੱਝਕੇ ਵਿਕਾਸ਼ ਕਾਰਜਾ ਵਿੱਚ ਰੋੜਾ ਬਣ ਰਹੇ ਹਨ ! ਸਰਪੰਚ ਨੂੰ ਕੰਮ ਕਰਨ ਨਹੀਂ ਦੇ ਰਹੇ ਅਤੇ ਰਾਹ ਵਿੱਚ ਰੋੜਾ ਬਣ ਰਹੇ ਹਨ ਅਜਿਹੇ ਮੈਂਬਰਾਂ ਦੀ ਚੋਣ ਕਰਕੇ ਅੱਜ ਪਿੰਡ ਤਤਾਰੀਏ ਵਾਲਾ ਦੇ ਲੋਕ ਆਪਣੇ ਮੱਥੇ ਤੇ ਹੱਥ ਮਾਰ ਕੇ ਪਛਤਾ ਰਹੇ ਹਨ ਇਸ ਮੌਕੇ ਤੇ ਪਿੰਡ ਵਾਸੀ ਮੁਖਤਿਆਰ ਸਿੰਘ ਤਤਾਰੀਏ ਵਾਲਾ ਨੈਬ ਸਿੰਘ ਅੰਮ੍ਰਿਤਪਾਲ ਸਿੰਘ ਅੰਬਾ ਅਤੇ ਪਿੰਡ ਦੀ ਸਰਪੰਚ ਪਰਮਜੀਤ ਕੌਰ ਨੇ ਕਿਹਾ ਕਿ ਕਿ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪਿੰਡ ਵਿੱਚ ਬਕਾਇਦਾ ਤੌਰ ਤੇ ਧਿਆਨ ਦੇ ਕੇ ਵਿਕਾਸ ਵਿੱਚ ਰੋੜਾ ਬਣਨ ਵਾਲੇ ਲੋਕਾਂ ਤੋਂ ਕਿਨਾਰਾ ਕਰਨ ਤਾਂ ਜੋ ਪਿੰਡ ਦਾ ਸਰਬਪੱਖੀ ਵਿਕਾਸ ਹੋ ਸਕੇ ਪਿੰਡ ਵਾਸੀਆਂ ਦਾ ਕਹਿਣਾ ਕਿ ਜਦੋਂ ਕੋਈ ਵਿਧਾਇਕ / ਸਰਪੰਚ ਚੁਣਿਆ ਜਾਂਦਾ ਹੈ ਤਾਂ ਉਹ ਸਾਂਝਾ ਹੀ ਹੁੰਦਾ ਹੈ ਉਸ ਵਿੱਚ ਪਾਰਟੀ ਪੱਧਰ ਦਾ ਪੱਖਪਾਤ ਨਹੀਂ ਹੋਣਾ ਚਾਹੀਦਾ ਉਨ੍ਹਾਂ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਕਿ ਉਹ ਉਚੇਚੇ ਤੌਰ ਤੇ ਪਿੰਡ ਤਤਾਰੀਏ ਵੱਲ ਧਿਆਨ ਦੇ ਕੇ ਬੰਦ ਪਏ ਵਿਕਾਸ ਕਾਰਜਾਂ ਨੂੰ ਤੁਰੰਤ ਚਾਲੂ ਕਰਵਾਉਣ ।ਇਸ ਮੌਕੇ ਤੇ ਪਿੰਡ ਦੀ ਚੁਣੀ ਗਈ ਸਰਪੰਚ ਪਰਮਜੀਤ ਕੌਰ ਨੇ ਕਿਹਾ ਕਿ ਉਹ ਹਮੇਸ਼ਾ ਹੀ ਪਿੰਡ ਦੇ ਵਿਕਾਸ ਕਾਰਜਾਂ ਲਈ ਨੀਵੀਂ ਹੋਕੇ ਚੱਲਦੀ ਆ ਰਹੀ ਹੈ ਅਤੇ ਮੈਨੂੰ ਪਿੰਡ ਦੇ ਲੋਕਾਂ ਨੇ ਸਰਪੰਚ ਚੁਣ ਕੇ ਮਾਣ ਦਿੱਤਾ ਹੈ ਅਤੇ ਮੇਰਾ ਵੀ ਇਹ ਫਰਜ਼ ਬਣਦਾ ਹੈ ਕਿ ਮੈਂ ਪਿੰਡ ਦੇ ਸਾਂਝੇ ਕੰਮ ਕਰਵਾਉਣ ਲਈ ਅੱਗੇ ਹੋਕੇ ਪਿੰਡ ਦੀ ਮਦਦ ਕਰਾਂ ਪਰ ਜਿਹੜੇ ਸ਼ਰਾਰਤੀ ਅਨਸਰ ਹਨ ਉਹ ਸਾਡੇ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਰੋੜਾ ਬਣ ਰਹੇ ਹਨ ।ਇਸ ਮੌਕੇ ਤੇ ਪਿੰਡ ਵਾਸੀਆਂ ਨੇ ਸਾਂਝਾ ਇਜਲਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ ਮੋਗਾ ਤੋਂ ਮੰਗ ਕੀਤੀ ਕਿ ਜਿਹੜੇ ਚੁਣੇ ਹੋਏ ਪੰਚ ਵਿਕਾਸ ਵਿੱਚ ਰੋੜਾ ਬਣ ਰਹੇ ਹਨ ਉਨ੍ਹਾਂ ਖਿਲਾਫ਼ ਤੁਰੰਤ ਕਾਰਵਾਈ ਕਰਕੇ ਉਨ੍ਹਾਂ ਦੀ ਮੈਂਬਰਸ਼ਿਪ ਖਾਰਜ ਕੀਤੀ ਜਾਵੇ ਤਾਂ ਜੋ ਪਿੰਡ ਦੇ ਰੁਕੇ ਪਏ ਵਿਕਾਸ ਕਾਰਜਾਂ ਨੂੰ ਤੁਰੰਤ ਸ਼ੁਰੂ ਕਰਵਾਇਆ ਜਾ ਸਕੇ ਅਤੇ ਪੱਚੀ ਲੱਖ ਨਾਲ ਪਿੰਡ ਦੀ ਨੁਹਾਰ ਬਦਲੀ ਜਾ ਸਕੇ । ਮੁੱਖਤਿਆਰ ਸਿੰਘ ਸਰਕਲ ਪ੍ਰਧਾਨ ਕਿਸਾਨ ਵਿੰਗ ਮਹਿਣਾ ਅੰਮ੍ਰਿਤਪਾਲ ਸਿੰਘ ਅੰਬਾ ਸੀਨੀਅਰ ਅਕਾਲੀ ਆਗੂ ,ਸਵਰਨ ਸਿੰਘ ਸੁਖਦੇਵ ,ਨੈਬ ਸਿੰਘ ,ਪਾਲ ਸਿੰਘ ,ਨਛੱਤਰ ਸਿੰਘ ਦਰਸ਼ਨ ਸਿੰਘ ,ਅਮਨਪ੍ਰੀਤ ਸਿੰਘ ,ਜਤਿੰਦਰ ਸਿੰਘ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਪਿੰਡ ਵਿੱਚ ਧੜੇਬੰਦੀ ਕਾਰਨ ਰੋਕੇ ਜਾ ਰਹੇ ਕੰਮ ਨੂੰ ਨਿਰਵਿਘਨ ਸ਼ੁਰੂ ਕਰਵਾਇਆ ਜਾਵੇ ।