ਮੋਗਾ 12 ਨਵੰਬਰ (ਜਗਰਾਜ ਲੋਹਾਰਾ) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਜੋਗੇ ਵਾਲਾ ਤਹਿ ਤੇ ਜਿਲ੍ਹਾ ਮੋਗਾ। ਵਿਖੇ ਸੰਤ ਬਾਬਾ ਬਲਦੇਵ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਜੋਤੀ ਸਰੂਪ ਜੋਗੇ ਵਾਲਾ ਦਮਦਮੀ ਟਕਸਾਲ ਭਿੰਡਰਾਂ ਵਾਲੇ ਦੇ ਕਰ ਕਮਲਾਂ ਨਾਲ ਪਿੰਡ ਜੋਗੇ ਵਾਲਾ ਦੀ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਹੈ।ਇਹ ਬਿਲਡਿੰਗ ਐਨ ਆਰ ਆਈ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਣਨ ਜਾ ਰਹੀ ਹੈ। ਜੋ ਬਹੁਤ ਹੀ ਜਲਦੀ ਬਣਕੇ ਤਿਆਰ ਹੋ ਜਾਵੇਗੀ । ਤਾ ਜੋ ਬੱਚੇ ਇਸ ਦਾ ਲਾਹਾ ਲੈ ਕੇ ਉੱਚੇ ਪੱਧਰ ਤੇ ਪੜਾਈ ਕਰਨ ਵਿੱਚ ਸਫਲਤਾ ਹਾਸਿਲ ਕਰਨ । ਅੰਤ ਵਿੱਚ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ, ਪਿੰਡ ਦੀ ਪੰਚਾਇਤ ਦਾ ਧੰਨਵਾਦ ਵੀ ਕੀਤਾ ਗਿਆ ।
ਪਿੰਡ ਜੋਗੇਵਾਲਾ ਪ੍ਰਾਇਮਰੀ ਸਕੂਲ ਦੀ ਇਮਾਰਤ ਦਾ ਕੰਮ ਹੋਇਆਂ ਸੁਰੂ















Leave a Reply