ਮੋਗਾ 14 ਨਵੰਬਰ (ਜਗਰਾਜ ਸਿੰਘ ਗਿੱਲ)ਪਿੰਡਾਂ ਵਿੱਚ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਿੱਥੇ ਕੋਹਨੀ ਮੌੜ ਜਾ ਚੌਰਾਹੇ ਵਿੱਚ ਐਕਸੀਡੈਂਟ ਹੋਣ ਦੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ । ਇਸ ਘਟਨਾਵਾਂ ਨੂੰ ਦੇਖਦੇ ਹੋਏ ਪਿੰਡ ਜੋਗੇ ਵਾਲਾ ਵਿਖੇ ਐਨ ਆਰ ਆਈ ਸ:ਚਰਨਜੀਤ ਸਿੰਘ ਸੰਘਾ ਨੇ ਪਿੰਡ ਦੇ ਮੋੜਾ ਉਪਰ ਰੋੜ ਡਰਿੰਕਸਨ ਸੀਸੇ ਲਾਕੇ ਪਿੰਡ ਵਾਸਤੇ ਅਤੇ ਆਲੇ ਦੁਆਲੇ ਦੇ ਪਿੰਡਾਂ ਵਾਲਿਆਂ ਨੂੰ ਐਕਸੀਡੈਂਟ ਹੋਣ ਤੋਂ ਬਚਾਉਣ ਲਈ ਬਹੁਤ ਸਲਾਹੁਣਯੋਗ ਕੰਮ ਕੀਤਾ ਹੈ। ਇਸ ਮੌਕੇ ਸ: ਚਰਨਜੀਤ ਸਿੰਘ ਸੰਘਾਂ ਦਾ ਪਿੰਡ ਵਾਸੀਆਂ ਅਤੇ ਪੰਚਾਇਤ ਵੱਲੋਂ ਧੰਨਵਾਦ ਕੀਤਾ ਗਿਆ ।ਇਸ ਮੌਕੇ ਪਿੰਡ ਦੇ ਸਰਪੰਚ ਸ:ਨਿਰਮਲ ਸਿੰਘ ਨੇ ਦੱਸਿਆ ਹੈ ਕਿ ਚਰਨਜੀਤ ਸਿੰਘ ਸੰਘਾ ਪਹਿਲਾਂ ਵੀ ਪਿੰਡ ਦੇ ਸਾਂਝੇ ਕੰਮਾਂ ਵਿੱਚ ਆਪਣਾਂ ਯੋਗਦਾਨ ਪਾਉਣ ਲਈ ਹਮੇਸ਼ਾ ਅੱਗੇ ਵੱਧ ਕੇ ਆਉਂਦੇ ਹਨ । ਇਸ ਮੌਕੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਸਰਪੰਚ ਸ:ਨਿਰਮਲ ਸਿੰਘ ਪੰਚ ਕੁਲਵੰਤ ਸਿੰਘ ਸਰਬਜੀਤ ਸਿੰਘ ਬੇਅੰਤ ਸਿੰਘ ਦਿਲਬਾਗ ਸਿੰਘ ਗੁਰਤੇਜ ਸਿੰਘ ਝਿਰਮਲ ਸਿੰਘ ਪਰਦੀਪ ਸਿੰਘ ਗੁਰਪ੍ਰੀਤ ਸਿੰਘ ਗੁਰਦੀਪ ਸਿੰਘ ਕੁਲਦੀਪ ਸਿੰਘ ਸਮੇਤ ਅਕਾਲੀ ਆਗੂ ਵੀ ਹਾਜਰ ਸਨ ।