ਮੋਗਾ 9 ਅਕਤੂਬਰ (ਸਰਬਜੀਤ ਰੌਲੀ) ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਖੁਰਦ ਤੋਂ ਬੁਰਜ ਦੁਨਾ ਤੱਕ ਬਣ ਰਹੀ ਲਿੰਕ ਸੜਕ ਤੇ ਘਟੀਆ ਮਟੀਰੀਅਲ ਵਰਤਣ ਦੇ ਪਿੰਡ ਵਾਸੀਆਂ ਨੇ ਠੇਕੇਦਾਰ ਤੇ ਦੋਸ਼ ਲਗਾਉਂਦੇ ਹਾਂ ਬਲਵਿੰਦਰ ਸਿੰਘ ਖਾਲਸਾ ਅਤੇ ਇਸ ਲਿੰਕ ਸੜਕ ਨਾਲ ਸਬੰਧਤ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਠੇਕੇਦਾਰ ਵੱਲੋਂ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸੜਕ ਤੇ ਘਟੀਆ ਮਟੀਰੀਅਲ ਵਰਤ ਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਠੇਕੇਦਾਰ ਵੱਲੋਂ ਇਹ ਸੜਕ ਬਣਾਉਣ ਲਈ ਟੈਂਡਰ ਪਾਉਣ ਸਮੇਂ ਵਧੀਆ ਮਟੀਰੀਅਲ ਵਰਤਣ ਦੀ ਗੱਲ ਕਹੀ ਗਈ ਸੀ ਠੇਕੇਦਾਰ ਵੱਲੋਂ ਇਸ ਸੜਕ ਤੇ ਡਬਲ ਤਹਿ ਤੇ ਪੱਥਰ ਅਤੇ ਇੱਕ ਇੰਚ ਉੱਪਰ ਲੁੱਕ ਬਜਰੀ ਪਾਉਣ ਦਾ ਵੀ ਹਲਫ਼ਨਾਮਾ ਦਿੱਤਾ ਗਿਆ ਸੀ ਉਨ੍ਹਾਂ ਕਿਹਾ ਕਿ ਪਰ ਠੇਕੇਦਾਰ ਅਤੇ ਸਬੰਧਤ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਪੂਰਾ ਮਟੀਰੀਅਲ ਨਹੀਂ ਪਾਇਆ ਜਾ ਰਿਹਾ ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਇੱਕ ਤੇਹ ਪੱਥਰ ਪਾਈ ਗਈ ਅਤੇ ਬਿਨਾਂ ਸਫ਼ਾਈ ਕੀਤਿਆਂ ਮਿੱਟੀ ਉੱਪਰ ਹੀ ਬੱਜਰੀ ਕਾਲੇ ਤੇਲ ਵਿਚ ਮਿਲਾ ਕੇ ਪਾਈ ਜਾ ਰਹੀ ਹੈ ਜੋ ਕਿ ਸੜਕ ਬਣਦਿਆਂ ਸਾਰ ਹੀ ਪੇਪੜੀਆਂ ਬਣ ਕੇ ਟੁੱਟਣ ਲੱਗ ਪਈ ਹੈ ਉਨ੍ਹਾਂ ਕਿਹਾ ਕਿ ਠੇਕੇਦਾਰ ਅਤੇ ਸਬੰਧਿਤ ਅਧਿਕਾਰੀਆਂ ਵੱਲੋਂ ਲੋਕਾਂ ਨਾਲ ਸਰਾਸਰ ਧੱਕਾ ਅਤੇ ਸਰਕਾਰੀ ਖਜ਼ਾਨੇ ਨੂੰ ਸ਼ਰੇਆਮ ਚੂਨਾ ਲਗਾਇਆ ਜਾ ਰਿਹਾ ਹੈ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸੜਕ ਦੀ ਧਾਂਦਲੀ ਦੀ ਉੱਚ ਪੱਧਰੀ ਜਾਂਚ ਕਰ ਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਸ ਸੜਕ ਨੂੰ ਦੁਬਾਰਾ ਤੋਂ ਫਿਰ ਚੰਗਾ ਮਟੀਰੀਅਲ ਵਰਤ ਕੇ ਬਣਾਇਆ ਜਾਵੇ ਤਾਂ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ