ਪਿੰਡ ਖੋਸਾ ਪਾਂਡੋ ਦੇ ਕਾਫੀ ਪਰਿਵਾਰ ਅਕਾਲੀ ਦਲ ਵਿੱਚ ਹੋਏ ਸ਼ਾਮਲ

ਮੋਗਾ 7 ਜੂਨ (ਜਗਰਾਜ ਲੋਹਾਰਾ) ਅੱਜ ਹਲਕਾ ਮੋਗਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਬਲ ਮਿਲਿਆਂ ਜਦੋਂ ਪਿੰਡ ਖੋਸਾ ਪਾਂਡੋ ਵਿਖੇ ਸਾਬਕਾ SGPC ਮੈਂਬਰ ਜਥੇਦਾਰ ਜੰਗੀਰ ਸਿੰਘ ਖੋਸਾ  ਦਾ ਪਰਿਵਾਰ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਿਆ  । ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਮੋਗਾ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਵਿਪਨਪਾਲ ਸਿੰਘ ਖੋਸਾ ਅਤੇ ਸ਼ਰੋਮਣੀ ਅਕਾਲੀ ਦਲ ਚ ਸਾਮਿਲ ਹੋਣ ਵਾਲੇ  ਪਰਿਵਾਰਾਂ ਨੂੰ  ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ।ਵਿਪਨ ਪਾਲ ਸਿੰਘ ਖੋਸਾ ਨੇ  ਪੱਤਰਕਾਰਾਂ

ਨਾਲ ਗੱਲਬਾਤ ਕਰਦਿਆਂ  ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਹਰਮਨ ਪਿਆਰੀ ਪਾਰਟੀ ਹੈ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਹਨ।  ਜ਼ਿਕਰਯੋਗ ਹੈ ਕਿ ਵਿਪਨ ਪਾਲ ਸਿੰਘ ਖੋਸਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਹੀ ਮੈਂਬਰ ਸਨ ਬਿਪਨ ਪਾਲ ਸਿੰਘ ਖੋਸਾ ਦੇ ਦਾਦਾ ਜਥੇਦਾਰ ਜੰਗੀਰ ਸਿੰਘ ਖੋਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਵਿਪਨ ਖੋਸਾ ਦੇ ਭਰਾ ਨਵਜੋਤ ਸਿੰਘ ਖੋਸਾ ਬੈਂਕ

ਦੇ ਡਰੈਕਟਰ ਰਹਿ ਚੁੱਕੇ ਹਨ।  ਇਹ ਪੁੱਛੇ ਜਾਣ ਤੇ ਕਿ ਜੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਚੰਗੀਆਂ ਲੱਗਦੀਆਂ ਹਨ ਤਾਂ ਉਨ੍ਹਾਂ ਪਹਿਲਾਂ  ਸ਼੍ਰੋਮਣੀ ਅਕਾਲੀ ਦਲ ਕਿਉਂ ਛੱਡਿਆ ਸੀ ਦੇ ਜਵਾਬ ਵਿਚ ਵਿਪਨ ਪਾਲ ਸਿੰਘ ਖੋਸਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਈ ਅਜਿਹੇ ਵਿਅਕਤੀਆਂ ਨੂੰ  ਸ੍ਰੋਮਣੀ ਅਕਾਲੀ ਦਲ ਚ ਸ਼ਾਮਲ ਕਰ ਲਿਆ ਸੀ ਜਿਨ੍ਹਾਂ ਦਾ ਪਿਛੋਕੜ ਸ਼੍ਰੋਮਣੀ ਅਕਾਲੀ ਦਲ ਨਾਲ ਨਹੀਂ ਜੁੜਦਾ ਸੀ ਅਤੇ ਉਸ ਮੌਕਾਪ੍ਰਸਤੀ ਕਰਨ ਹੀ ਆਏ ਸਨ। ਵਿਪਨ ਪਾਲ ਸਿੰਘ ਖੋਸਾ ਨੇ ਆਖਿਆ ਕਿ ਹੁਣ ਉਨ੍ਹਾਂ ਦੀ ਘਰ ਵਾਪਸੀ ਹੋਈ ਹੈ ਅਤੇ ਉਹ ਸਮਝਦੇ ਹਨ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਸੱਤਾ ਵਿਚ ਵਾਪਸੀ ਕਰੇਗਾ ਇਸ ਕਰਕੇ ਉਹ  ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚ ਆਏ ਹਨ। ਜ਼ਿਕਰਯੋਗ ਹੈ  ਜਥੇਦਾਰ ਜਗੀਰ ਸਿੰਘ ਖੋਸਾ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਟਕਸਾਲੀ ਪਰਿਵਾਰ ਵਜੋਂ ਜਾਣਿਆ ਜਾਂਦਾ ਰਿਹਾ ਹੈ ਅਤੇ ਜਥੇਦਾਰ ਜੰਗੀਰ ਸਿੰਘ ਖੋਸਾ ਦੇ ਅਕਾਲ ਚਲਾਣੇ ਉਪਰੰਤ ਪਰਿਵਾਰ ਦੇ ਨੌਜਵਾਨ ਆਗੂਆਂ ਨੂੰ  ਬਣਦਾ ਮਾਣ-ਸਨਮਾਨ ਨਾ ਮਿਲਣ ਕਾਰਨ ਹੀ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਛੱਡ ਆਇਆ ਸੀ।  ਦੇਖਣਾ ਇਹ ਹੋਵੇਗਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਚ ਵਾਪਸ ਆਉਣ ਨਾਲ ਪਰਿਵਾਰ ਨੂੰ ਕਿੰਨਾ ਕੁ ਸਤਿਕਾਰ ਬਖਸ਼ਦੇ ਹਨ।

Leave a Reply

Your email address will not be published. Required fields are marked *