ਪਰਮ ਪਿਤਾ ਪਰਮੇਸ਼ਵਰ ਮਾਨਵਤਾ ਨੂੰ ਬਚਾਉਣ ਦੀ ਸ਼ਕਤੀ ਰੱਖਦਾ ਹੈ: ਪਾਸਟਰ ਕਸ਼ਮੀਰ ਅਲੀਸ਼ਾ

ਕੋਟ ਈਸੇ ਖਾਂ 10 ਜੂਨ (ਜਗਰਾਜ ਲੋਹਾਰਾ) ਪਿਆਰਿਓ, ਅੱਜ ਇਨਸਾਨ ਕਰੋਨਾ ਵਾਇਰਸ ਤੋਂ ਬਹੁਤ ਡਰਿਆ ਹੋਇਆ ਹੈ, ਕਿਉਂਕਿ ਇਹ ਨਜ਼ਰ ਨਾ ਆਉਣ ਵਾਲਾ ਘਾਤਕ ਰੋਗ ਹੈ ਅਤੇ ਇਨਸਾਨਾਂ ਨੂੰ ਸਰੀਰਿਕ ਨੁਕਸਾਨ ਕਰਨ ਦੀ ਸ਼ਕਤੀ ਰੱਖਦਾ ਹੈ। ਪਰਮੇਸ਼ਵਰ ਪਿਤਾ ਹੈ ਜੋ ਆਮ ਤੌਰ ਤੇ ਨਜ਼ਰ ਨਹੀਂ ਆਉਂਦਾ ਪਰ ਮਾਨਵਤਾ ਨੂੰ ਬਚਾਉਣ ਦੀ ਸ਼ਕਤੀ ਰੱਖਦਾ ਹੈ। ਪਵਿੱਤਰ ਬਾਈਬਲ ਗ੍ਰੰਥ ਦੀ ਬਾਣੀ ਬਿਆਨ ਕਰਦੀ ਹੈ ਕਿ ਜੇ ਇਨਸਾਨ ਪਾਪ, ਬੁਰਿਆਈਆਂ, ਗੰਦੇ ਨਾਚ ਰੰਗਾਂ, ਅੰਧ ਵਿਸ਼ਵਾਸ, ਝੂਠੀ ਭਰਤੀ, ਬੁਰੀ ਸੋਚ, ਬੁਰਾ ਬੋਲਣਾ, ਆਦਿ

ਅਜਿਹੇ ਜ਼ੁਲਮ ਬੰਦ ਕਰਕੇ ਆਪਣੇ ਆਪ ਨੂੰ ਪਵਿੱਤਰ ਰੱਖੇ ਤਾਂ ਹਰ ਤਰ੍ਹਾਂ ਦੀ ਮਹਾਂਮਾਰੀ ਤੋਂ ਬਚ ਸਕਦਾ ਹੈ। ਹਰ ਇਨਸਾਨ ਨੂੰ ਡਾਕਟਰ, ਪ੍ਰਸ਼ਾਸਨ ਅਤੇ ਸਰਕਾਰ ਦਾ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਦੀਆਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਚਰਚ ਅਤੇ ਹੋਰ ਗੁਰੂ ਘਰਾਂ ਵਿੱਚ ਵੀ ਜ਼ਿਆਦਾ ਇਕੱਠ ਨਹੀਂ ਕਰਨਾ ਚਾਹੀਦਾ ਅਤੇ ਮਨੁੱਖਤਾ ਦੇ ਬਚਾਓ ਲਈ ਅਰਦਾਸ ਪ੍ਰਾਰਥਨਾਵਾਂ ਕਰਨੀਆਂ ਚਾਹੀਦੀਆਂ ਹਨ। ਇਹ ਪ੍ਰਵਚਨ ਪ੍ਰਭੂ ਯਿਸੂ ਮਸੀਹ ਜੀ ਦੇ ਦਾਸ ਪਾਸਟਰ ਕਸ਼ਮੀਰ ਅਲੀਸ਼ਾ ਨੇ ਦਯਾ ਸਾਗਰ ਚਰਚ ‘ਚ ਹਾਜ਼ਰ ਹੋਏ ਬਹੁਤ ਹੀ ਥੋੜ੍ਹੇ ਲੋਕਾਂ ਨਾਲ ਸਾਂਝੇ ਕੀਤੇ।

Leave a Reply

Your email address will not be published. Required fields are marked *