ਪਰਮਬੰਸ ਸਿੰਘ ਬੰਟੀ ਨੂੰ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਤੇ ਵਰਕਰਾਂ ਨੇ ਖੁਸ਼ੀ ਪ੍ਰਗਟ ਕੀਤੀ, ਖੁਸ ਨਾਥ

ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ ਕੁਲਦੀਪ ਗੋਹਲ)ਹਲਕਾ ਨਿਹਾਲ ਸਿੰਘ ਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਬਾਬਾ ਖੁਸ਼ ਨਾਥ ਨੇ ਪਰਮਬੰਸ ਸਿੰਘ ਬੰਟੀ ਨੂੰ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਣ ਤੇ ਖੁਸ਼ੀ ਪ੍ਰਗਟ ਕੀਤੀ। ਅਤੇ ਓਹਨਾਂ ਨੂੰ ਵਧਾਈ ਦਿੱਤੀ ਕਿਹਾ ਬੰਟੀ ਦੇ ਪ੍ਰਧਾਨ ਬਣਨ ਨਾਲ ਅਕਾਲੀ ਦਲ ਦੇ ਨੌਜਵਾਨਾਂ ਵਿੱਚ ਨਵਾਂ ਜੋਸ਼ ਆਵੇਗਾ ਜਿਸ ਨਾਲ ਅਕਾਲੀ ਦਲ ਮਜਬੂਤੀ ਵੱਲ ਵਧੇਗਾ ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਮੋਗਾ ਨੂੰ ਦਿੱਤੀ ਟੀਮ ਲੋਕ ਹਿੱਤਾਂ ਲਈ ਸੇਵਾ ਕਰ ਰਹੀ ਹੈ ਅਤੇ  ਭੁਪਿੰਦਰ ਸਿੰਘ ਸਾਹੋਕੇ ਦੀ ਹਾਜ਼ਰੀ ਵਿੱਚ ਵਰਕਰ ਉਤਸ਼ਾਹਿਤ ਹਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਖੁਸ਼ ਨਾਥ ਨੇ ਜਥੇਦਾਰ ਤੋਤਾ ਸਿੰਘ  ਨੂੰ ਵੀ ਕੋਰ ਕਮੇਟੀ ਮੈਂਬਰ ਬਣਨ ਤੇ ਬਹੁਤ ਬਹੁਤ ਵਧਾਈ ਦਿੱਤੀ ਅਤੇ ਸੁਖਬੀਰ ਸਿੰਘ ਬਾਦਲ  ਅਤੇ ਬਿਕਰਮਜੀਤ ਮਜੀਠੀਆ ਦਾ ਧੰਨਵਾਦ ਕੀਤਾ ਉਨ੍ਹਾਂ ਅਕਾਲੀ ਦਲ ਦੇ ਵਰਕਰਾਂ ਨੂੰ ਬੇਨਤੀ ਕੀਤੀ ਕਿ ਪਾਰਟੀ ਲਈ ਵੱਧ ਤੋਂ ਵੱਧ ਵਰਕ ਕਰੋ ਕਿਉਂਕਿ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ ਹੈ!ਇਸ ਸਮੇਂ ਰਜਿੰਦਰ ਸਿੰਘ ਸੋਢੀ (ਪੀ ਏ ਸਾਹੋਕੇ), ਤਾਰਾ ਸਿੰਘ ਪ੍ਰਧਾਨ ਜਗਰੂਪ ਸਿੰਘ, ਹਰਦੀਪ ਰਾਮਾਂ, ਗੋਰਾ ਰਾਮਾਂ, ਬਲਰਾਜ ਰਾਮਾ, ਭਿੰਦਰ ਸਿੰਘ (ਐੱਮ ਸੀ ਵਾਰਡ ਨੰਬਰ 7), ਨੰਬਰਦਾਰ ਸੁਖਦੇਵ ਸਿੰਘ, ਪਿੰਦਾ ਧਾਲੀਵਾਲ, ਸਰਬਾ ਧਾਲੀਵਾਲ, ਰਾਹੁਲ ਸਿੰਗਲਾ,ਰਵੀ ਸਿੰਗਲਾ, ਤੇਜਾ ਧਾਲੀਵਾਲ ਹਾਜਰ ਸਨ।

 

Leave a Reply

Your email address will not be published. Required fields are marked *