ਨਿਊ ਫੱਕਰ ਬਾਬਾ ਦਾਮੂ ਸ਼ਾਹ ਜੀ ਸਪੋਰਟਸ ਅਤੇ ਕੋਚਿੰਗ ਸੈਂਟਰ ਦਾ ਪੋਸਟਰ ਰਿਲੀਜ਼

ਪੋਸਟਰ ਰਿਲੀਜ਼ ਕਰਦੇ ਹੋਏ ਮਾਨਯੋਗ ਐਸ ਡੀ ਐਮ ਰਾਮ ਸਿੰਘ ਧਰਮਕੋਟ ਨਾਇਬ ਤਸੀਲਦਾਰ ਮਨਿੰਦਰ ਸਿੰਘ ਵਰਿੰਦਰ ਸਿੰਘ ਰੀਡਰ, ਪੱਤਰਕਾਰ ਸੰਜੀਵ ਸੂਦ 

 

ਬੱਚਿਆਂ ਨੂੰ ਫ੍ਰੀ ਦਿੱਤੀ ਜਾਵੇਗੀ ਫੌਜ ਵਿਚ ਭਰਤੀ ਹੋਣ ਲਈ ਟ੍ਰੇਨਿੰਗ /ਐਸ ਡੀ ਐਮ ਧਰਮਕੋਟ

 

 

ਕੋਟ ਈਸੇ ਖਾਂ 8 ਜੁਲਾਈ ( ਜਗਰਾਜ ਸਿੰਘ ਗਿੱਲ)

ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਦੀ ਯੋਗ ਅਗਵਾਈ ਹੇਠ ਅਤੇ ਉਪ ਮੰਡਲ ਮਜਿਸਟਰੇਟ ਧਰਮਕੋਟ ਸ੍ਰੀ ਰਾਮ ਸਿੰਘ ਕਮ-ਰਸੀਵਰ ਦਰਗਾਹ ਫੱਕਰ ਬਾਬਾ ਦਾਮੂ ਸ਼ਾਹ ਜੀ ਲੋਹਾਰਾ ਅਤੇ ਨਾਇਬ ਤਸੀਲਦਾਰ ਮਨਿੰਦਰ ਸਿੰਘ ਧਰਮਕੋਟ ਵੱਲੋਂ ਨਿਊ ਫੱਕਰ ਬਾਬਾ ਦਾਮੂ ਸ਼ਾਹ ਜੀ ਸਪੋਰਟਸ ਐਂਡ ਕੋਚਿੰਗ ਸੈਂਟਰ ਦਾ ਪੋਸਟਰ ਰਿਲੀਜ਼ ਕੀਤਾ ਗਿਆ । ਇਸ ਮੌਕੇ ਰੀਡਰ ਟੂ ਐਸ ਡੀ ਐਮ ਵਰਿੰਦਰ ਸਿੰਘ ਅਤੇ ਸੀਨੀਅਰ ਪੱਤਰਕਾਰ ਸੰਜੀਵ ਸੂਦ ਵੀ ਹਾਜਰ ਸਨ । ਇਸ ਮੌਕੇ ਮਾਨਯੋਗ ਐਸਡੀਐਮ ਸ੍ਰੀ ਰਾਮ ਸਿੰਘ ਜੀ ਨੇ ਕਿਹਾ ਕਿ ਇਸ ਸਪੋਰਟਸ ਅਤੇ ਕੋਚਿੰਗ ਸੈਂਟਰ ਤੋਂ ਬੱਚੇ ਫੌਜ ਦੀ ਭਰਤੀ ਪੁਲਿਸ ਆਰਮਡ ਫੋਰਸ, ਆਈ ਟੀ ਬੀ ਪੀ , ਬੀ ਐਸ ਐਫ, ਸੀ ਆਰ ਪੀ ਐਫ, ਏਅਰ ਫੋਰਸ ਅਤੇ ਨੇਵੀ ਦੀ ਭਰਤੀ ਲਈ ਫ੍ਰੀ ਕੋਚਿੰਗ ਲੈ ਸਕਦੇ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਨਾਇਬ ਤਸੀਲਦਾਰ ਮਨਿੰਦਰ ਸਿੰਘ ਨੇ ਕਿਹਾ ਕਿ ਬਾਬਾ ਦਾਮੂੰ ਸ਼ਾਹ ਜੀ ਦਰਗਾਹ ਵੱਲੋਂ ਚਲਾਈ ਜਾ ਰਹੀ ਹੈ ਜੋ ਕਿ ਨਿਊ ਫੱਕਰ ਬਾਬਾ ਦਾਮੂ ਸ਼ਾਹ ਜੀ ਸਪੋਰਟਸ ਐਂਡ ਕੋਚਿੰਗ ਸੈਂਟਰ ਹੁ ਜੋ ਕਿ ਪਿੰਡ ਲੋਹਾਰਾ ਵਿਖੇ ਚੱਲ ਰਹੀ ਹੈ ਬੱਚੇ ਉਸੇ ਨਾਲ ਹੀ ਸੰਪਰਕ ਕਰਨ ਉਨ੍ਹਾਂ ਕਿਹਾ ਕਿ ਹੋਰ ਜੋ ਬਾਬਾ ਦਾਮੂ ਸ਼ਾਹ ਦੇ ਨਾਮ ਤੇ ਅਕੈਡਮੀ ਚੱਲ ਰਹੀ ਹੈ ਉਸ ਨਾਲ ਸਾਡਾ ਕੋਈ ਵੀ ਵਾਸਤਾ ਨਹੀਂ ਹੈ । ਬੱਚੇ ਆਪਣਾ ਨਾਮ ਬਾਬਾ ਦਾਮੂ ਸ਼ਾਹ ਜੀ ਦੀ ਦਰਗਾਹ ਤੇ ਬਣੇ ਦਫ਼ਤਰ ਵਿੱਚ ਆਕੇ ਦਰਜ ਕਰਵਾ ਸਕਦੇ ਹਨ । ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਤੁਸੀਂ ਕੋਚ ਜਸਵੀਰ ਸਿੰਘ ਲੋਹਾਰਾ ਨਾਲ 82888-18370 ਤੇ ਸਪੰਰਕ ਕਰ ਸਕਦੇ ਹੋ । ਉਨ੍ਹਾਂ ਕਿਹਾ ਕਿ ਦਾਖਲਾ 9 ਜੁਲਾਈ ਤੋ ਸੁਰੂ ਹੈ ਜੋ ਕਿ ਬਿਲਕੁਲ ਫਰੀ ਹੈ । ਬੱਚੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਇਸ ਮੌਕੇ ਲੇਖਾਕਾਰ ਰਵੀ ਕੁਮਾਰ , ਸੁਖਵਿੰਦਰ ਸਿੰਘ ਸੋਨੂੰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *