ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਲਾਲ ਝੰਡੇ ਨਾਲ ਦਿੱਤੀ ਅੰਤਿਮ ਵਿਦਾਇਗੀ
ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਕੁਲਦੀਪ ਗੋਹਲ) ਭਾਰਤੀ ਕਮਿਉਨਿਸਟ ਪਾਰਟੀ ਨਿਹਾਲ ਸਿੰਘ ਵਾਲਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਲਾਕੇ ਦੀ ਸਨਮਾਨਯੋਗ ਤੇ ਮਸ਼ਹੂਰ ਹਸਤੀ ਡਾਕਟਰ ਕਾਮਰੇਡ ਰਣਜੀਤ ਸਿੰਘ ਜੌੜਾ ਦੀ ਅਚਾਨਕ ਮੌਤ ਹੋ ਗਈ। ਕਾਮਰੇਡ ਰਣਜੀਤ ਸਿੰਘ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਗਿਆਨੀ ਗੁਰਦੇਵ ਸਿੰਘ ਦੇ ਛੋਟੇ ਭਰਾ ਸਨ। ਕਾਮਰੇਡ ਰਣਜੀਤ ਸਿੰਘ ਸ਼ੁਰੂ ਤੋ ਭਾਰਤੀ ਕਮਿਊਨਿਸਟ ਪਾਰਟੀ ਦੇ ਸਰਗਰਮ ਆਗੂ ਰਹੇ ਤੇ ਉਨ੍ਹਾਂ ਦੀ ਜੀਵਨ ਸਾਥਣ ਬਲਵਿੰਦਰ ਕੌਰ ਵੀ ਭਾਰਤੀ ਕਮਿਊਨਿਸਟ ਪਾਰਟੀ ਦੇ ਝੰਡੇ ਹੇਠ ਮੰਡੀ ਨਿਹਾਲ ਸਿੰਘ ਵਾਲਾ ਦੇ ਸਰਪੰਚ ਰਹੇ। ਅਤੇ ਇਹ ਵੀ ਵਰਨਣਯੋਗ ਹੈ ਕਿ ਗਿਆਨੀ ਗੁਰਦੇਵ ਸਿੰਘ ਵੀ ਇਹਨਾਂ ਦੇ ਯਤਨਾਂ ਸਦਕਾ ਬਲਾਕ ਸੰਮਤੀ ਦੇ ਮੈਂਬਰ ਰਹੇ ਹਨ। ਕਾਮਰੇਡ ਅਮੀ ਚੰਦ, ਕਾਮਰੇਡ ਸੰਘੜ ਸਿੰਘ ਰੌਂਤਾ ( ਸਾਬਕਾ ਐਮ ਐਲ ਏ ) ਕਾਮਰੇਡ ਗੁਰਬਖਸ਼ ਸਿੰਘ ਧੂੜਕੋਟ ( ਸਾਬਕਾ ਐਮ ਐਲ ਏ ) ਕਾਮਰੇਡ ਬਨਾਰਸੀ ਦਾਸ , ਕਾਮਰੇਡ ਰਾਜ ਕੁਮਾਰ ਸਰਪੰਚ , ਕਾਮਰੇਡ ਗੁਰਦਿਆਲ ਸਿੰਘ ਸਰਪੰਚ ਵਰਗਿਆਂ ਦੇ ਸਾਥੀ ਰਹੇ ਕਾਮਰੇਡ ਜੌੜਾ ਜੀ ਪਾਰਟੀ ਦੇ ਵਫ਼ਾਦਾਰ ਸਿਪਾਹੀ ਰਹੇ। ਇਹਨਾਂ ਦਾ ਚਲੇ ਜਾਣਾ ਭਾਰਤੀ ਕਮਿਊਨਿਸਟ ਪਾਰਟੀ ਨੂੰ ਵੱਡਾ ਘਾਟਾ ਹੈ, ਇਸ ਸਮੇਂ ਦੁੱਖ ਚ’ਸ਼ਰੀਕ ਹੋਣ ਲਈ ਜ਼ਿਲ੍ਹਾ ਸਕੱਤਰ ਕੁਲਦੀਪ ਭੋਲ਼ਾ, ਬਲਾਕ ਸਕੱਤਰ ਜਗਜੀਤ ਧੂੜਕੋਟ, ਮਹਿੰਦਰ ਧੂੜਕੋਟ, ਜਿਲ੍ਹਾ ਸੀ ਪੀ ਆਈ ਮੈਂਬਰ ਸੁਖਦੇਵ ਭੋਲ਼ਾ, ਕਾਮਰੇਡ ਮੰਗਤ ਰਾਏ, ਸਰਭ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਗੁਰਦਿੱਤ ਦੀਨਾ, ਕਾਮਰੇਡ ਚਰੰਜੀ ਲਾਲ ਅਤੇ ਲੋਕ ਰਾਜ ਆਦਿ ਸਾਥੀ ਹਾਜ਼ਰ ਹੋਏ।