ਮੋਗਾ (ਢੁੱਡੀਕੇ), 16 ਦਸੰਬਰ (ਜਗਰਾਜ ਸਿੰਘ ਗਿੱਲ)
ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ. ਢੁੱਡੀਕੇ ਡਾ. ਨੀਲਮ ਭਾਟੀਆ ਦੀ ਅਗਵਾਈ ਵਿੱਚ ਮੈਂਟਲ ਹੈਲਥ ਤਹਿਤ ਸੀ.ਐਚ.ਸੀ. ਢੁੱਡੀਕੇ ਵਿਖੇ ਨਸ਼ਾ ਛੁਡਾਊ ਓਟ ਸੈਂਟਰ ਵਿਖੇ ਦਵਾਈ ਲੈਣ ਆਏ ਮਰੀਜਾਂ ਨੂੰ ਮਾਨਸਿਕ ਪ੍ਰੇਸ਼ਾਨੀ ਦੂਰ ਕਰਨ ਲਈ ਰਚਨਾਤਿਮਕ ਗਤੀਵਿਧੀਆਂ, ਸਰੀਰਿਕ ਕਸਰਤ ਅਤੇ ਰੋਜਾਨਾ ਯੋਗ ਕਰਨ ਸਬੰਧੀ ਜਾਗਰੂਕ ਕੀਤਾ ਗਿਆ ।
ਡਾ. ਨੀਲਮ ਭਾਟੀਆ ਨੇ ਓਟ ਸੈਂਟਰ ਵਿਖੇ ਦਵਾਈ ਲੈਣ ਆਏ ਨਸ਼ਾ ਕਰਨ ਵਾਲੇ ਮਰੀਜਾਂ ਨੂੰ ਕਿਹਾ ਕਿ ਉਹਨਾਂ ਨੂੰ ਆਪਣੀ ਮਾਨਸਿਕ ਪ੍ਰੇਸ਼ਾਨੀ ਨੂੰ ਘੱਟ ਕਰਨ ਲਈ ਵੱਖ ਵੱਖ ਰਚਨਾਤਿਮਕ ਗਤੀਵਿਧੀਆਂ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਰੋਜ਼ਾਨਾ ਦੀ ਕਸਰਤ ਅਤੇ ਯੋਗਾ ਉਹਨਾਂ ਦੇ ਸਰੀਰ ਲਈ ਅਤਿ ਉਤਮ ਹੈ। ਇਸ ਮੌਕੇ ਅਮਨਦੀਪ ਕੌਰ ਕਾਊਂਸਲਰ ਓਟ ਸੈਂਟਰ ਨੇ ਰਚਨਾਤਿਮਕ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਡਰਾਇੰਗ, ਪੇਟਿੰਗ, ਕਲੇ, ਕੈਰਮ ਬੋਰਡ, ਚੈਸ, ਸਰੀਰਕ ਗਤੀਵਿਧੀਆਂ ਵਾਲੀਆਂ ਖੇਡਾਂ ਸੈਰ, ਦੌੜ, ਖੋ ਖੋ, ਕਬੱਡੀ, ਵਾਲੀਵਾਲ ਆਦਿ ਅਤਿ ਜਰੂਰੀ ਹਨ।
ਇਸ ਜਾਗਰੂਕਤਾ ਮੌਕੇ ਡਾ. ਸਾਹਿਲ ਮਿੱਤਲ, ਡਾ. ਸ਼ਾਕਸੀ ਬਾਂਸਲ, ਲਖਵਿੰਦਰ ਸਿੰਘ ਬੀਈਈ, ਸਿਮਰਜੋਤ ਸਿੰਘ ਅਤੇ ਚੰਨਪ੍ਰੀਤ ਸਿੰਘ ਵੀ ਮੌਜੂਦ ਸਨ ।