• Fri. Nov 22nd, 2024

ਨਗਰ ਨਿਗਮ ਮੋਗਾ ਦੀ ਹਦੂਦ ਵਿਚਲੇ ਸਾਰੇ ਵਾਰਡਾਂ ਨੂੰ ਕੀਤਾ ਜਾ ਰਿਹਾ ਹੈ ਖੁੱਲ੍ਹੇ ਤੋ ਸ਼ੋਚ ਮੁਕਤ, ਇਸ ਸਬੰਧੀ ਇਤਰਾਜ਼/ਸੁਝਾਅ ਦਫ਼ਤਰ ਨਗਰ ਨਿਗਮ ਮੋਗਾ ਵਿਖੇ ਲਿਖਤੀ ਰੂਪ ਵਿੱਚ ਦਿੱਤਾ ਜਾ ਸਕਦੈ-ਕਮਿਸ਼ਨਰ ਨਗਰ ਨਿਗਮ

ByJagraj Gill

Sep 4, 2020

ਮੋਗਾ, 4 ਸਤੰਬਰ (ਜਗਰਾਜ ਸਿੰਘ ਗਿੱਲ)

ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਮੋਗਾ ਦੀ ਹਦੂਦ ਅੰਦਰ ਪੈਦੇ ਸਾਰੇ 50 ਵਾਰਡਾਂ ਨੂੰ ਖੁੱਲ੍ਹੇ ਤੋ ਸ਼ੋਚ ਮੁਕਤ(ਓ.ਡੀ.ਐਫ. ਪਲੱਸ ਪਲੱਸ) ਕਰਨ ਲਈ ਅਗਲੇਰੀ ਕਾਰਵਾਈ ਆਰੰਭੀ ਜਾ ਰਹੀ ਹੈ। ਉਕਤ ਵਾਰਡਾਂ ਵਿੱਚੋ ਕੋਈ ਵੀ ਵਾਰਡ ਖੁੱਲ੍ਹੇ ਵਿੱਚ ਸ਼ੋਚ ਸਪੋਟ ਨਹੀ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਰਡਾਂ ਵਿੱਚ ਪੈਦੇ ਸਕੂਲ, ਕਾਲਜ, ਬੈਕ, ਸਰਕਾਰੀ ਅਦਾਰੇ, ਸ਼ੋਪਿੰਗ ਮਾਲ, ਐਮ.ਸੀ. ਮਾਰਕਿਟ, ਐਨ.ਜੀ.ਓ. ਅਤੇ ਵੈਲਫੇਅਰ ਸੋਸਾਇਟੀਆਂ ਤੋ ਸਵੈ ਘੋਸ਼ਨਾਵਾਂ ਨੂੰ ਲਿਆ ਜਾਣਾ ਹੈ। ਇਸਦੇ ਸਬੰਧ ਵਿੱਚ ਜੇਕਰ ਕਿਸੇ ਵਿਅਕਤੀ ਨੂੰ ਕੋਈ ਇਤਰਾਜ਼ ਜਾਂ ਇਸ ਸਬੰਧੀ ਕੋਈ ਸੁਝਾਅ ਹੋਵੇ ਤਾਂ ਇਸ ਨੂੰ ਅਖ਼ਬਾਰ ਵਿੱਚ ਛਪਣ ਤੋ ਲੈ ਕੇ 15 ਦਿਨਾਂ ਦੇ ਅੰਦਰ ਅੰਦਰ ਲਿਖਤੀ ਰੂਪ ਵਿੱਚ ਦਫ਼ਤਰ ਨਗਰ ਨਿਗਮ ਵਿਖੇ ਸੂਚਿਤ ਕਰ ਸਕਦਾ ਹੈ। ਸਮਾਂ ਅਤੇ ਮਿਆਦ ਲੰਘਣ ਤੋ ਬਾਅਦ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ।

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *