ਨਗਰ ਨਿਗਮ ਨੇ ਬਾਇਓ ਰੈਮੀਡੇਸ਼ਨ ਕਰਨ ਲਈ 4 ਮਕੈਨੀਕਲ ਸਪਰੈਟਰ ਮਸ਼ੀਨਾਂ ਮੰਗਵਾਈਆਂ/ਅਨੀਤਾ ਦਰਸ਼ੀ

 

ਮੋਗਾ, 7 ਅਗਸਤ {ਜਗਰਾਜ ਲੋਹਾਰਾ}
ਨਗਰ ਨਿਗਮ ਮੋਗਾ ਵੱਲੋ ਸਾਲਿਡ ਵੇਸਟ ਮੈਨੇਜਮੈਟ ਰੂਲਜ਼ 2016 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਨਗਰ ਨਿਗਮ ਮੋਗਾ ਦੀ ਹਦੂਦ ਅੰਦਰ ਆਉਦੇ ਸਾਰੇ 50 ਵਾਰਡਾਂ ਵਿੱਚ ਡੋਰ ਟੂ ਡੋਰ ਗਿੱਲੇ ਅਤੇ ਸੁੱਕੇ ਕੂੜੇ ਦੀ ਕੂਲੈਕਸ਼ਨ ਅਲੱਗ ਅਲੱਗ ਕੀਤੀ ਜਾ ਰਹੀ ਹੈ।
ਇਸ ਸਬੰਧੀ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਮੋਗਾ ਦੁਆਰਾ ਪੰਜਾਬ ਸਰਕਾਰ ਦੀਆਂ ਮਿਸ਼ਨ ਫਤਹਿ ਨੂੰ ਕਾਮਯਾਬ ਕਰਨ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਬਾਇਓ ਰੈਮੀਡੇਸ਼ਨ ਕਰਨ ਲਈ 4 ਮਕੈਨੀਕਲ ਸਪਰੈਟਰ ਮਸ਼ੀਨਾਂ ਮੰਗਵਾਈਆਂ ਗਈਆਂ ਹਨ। ਇਨ੍ਹਾਂ ਦੁਆਰਾ ਡੰਪ ਸਾਈਟ ਤੇ ਇਕੱਠੇ ਕੀਤੇ ਗਏ ਪੁਰਾਣੇ ਕੂੜੇ ਦਾ ਨਿਪਟਾਰਾ ਕੀਤਾ ਜਾਵੇਗਾ।
ਇਸ ਵਕਤ ਘਰਾਂ ਤੋ ਹੀ ਸੈਗਰੀਗੇਟ ਵੇਸਟ (ਗਿੱਲਾ ਅਤੇ ਸੁੱਕਾ ਅਲੱਗ ਅਲੱਗ) ਕੁਲੈਕਟ ਕੀਤਾ ਜਾਂਦਾ ਹੈ ਤਾਂ ਜੋ ਗਿੱਲੇ ਕੁੜੇ ਤੋ ਕੰਪੋਸਟ ਖਾਦ ਤਿਆਰ ਕੀਤੀ ਜਾ ਸਕੇ। ਉਨ੍ਹਾਂ ਲੋਕਾਂ ਨੂੰ ਘਰਾਂ ਵਿੱਚ ਸੁੱਕਾ ਅਤੇ ਗਿੱਲਾ ਕੂੜਾ ਅਲੱਗ ਅਲੱਗ ਰੱਖਣ ਦੀ ਅਪੀਲ ਵੀ ਕੀਤੀ।
ਇਸ ਤੋ ਇਲਾਵਾ ਸ਼ਹਿਰ ਵਿੱਚ ਬਣੇ ਪਾਰਕਾਂ ਦੇ ਕੂੜੇ ਦੇ ਨਿਪਟਾਰੇ ਲਈ ਪਾਰਕਾਂ ਦੇ ਵਿੱਚ ਕੰਪੋਸਟ ਪਿੱਟ ਬਣਾਏ ਗਏ ਹਨ। ਸ਼ਹਿਰ ਵਿੱਚੋ ਪਲਾਸਟਿਕ ਵੇਸਟ ਇਕੱਠਾ ਕਰਨ ਲਈ ਵੱਖ ਵੱਖ ਥਾਵਾਂ ਤੇ ਪਲਾਸਟਿਕ ਯੁਨਿਟ ਵੀ ਸਥਾਪਿਤ ਕੀਤੇ ਗਏ ਹਨ।
ਨਗਰ ਨਿਗਮ ਮੋਗਾ ਦੁਆਰਾ ਸ਼ਹਿਰ ਵਿੱਚ 3 ਐਮ.ਆਰ.ਐਫ. ਸੈਟਰਹ ਵੀ ਬਣਾਏ ਜਾ ਰਹੇ ਹਨ ਜਿੱਨ੍ਹਾਂ ਵਿੱਚੋ ਚੜਿੱਕ ਰੋਡ ਵਿਖੇ ਐਮ.ਆਰ.ਐਫ. ਸੈਟਰ ਤਿਆਰ ਹੋ ਚੁੱਕਾ ਹੈ। ਇਸ ਤੋ ਇਲਾਵਾ ਸ਼ਹਿਰ ਦੇ ਮੇਨ ਬਜ਼ਾਰ, ਪਾਰਕਾਂ ਅਤੇ ਹੋਰ ਪਬਲਿਕ ਥਾਵਾਂ ਤੋ ਹਰੇ ਅਤੇ ਨੀਲੇ ਰੰਗ ਦੇ 100 ਡਸਟਬਿਨ ਲਗਵਾਏ ਗਏ ਹਨ, ਤਾਂ ਜੋ ਲੋਕਾਂ ਦੁਆਰਾ ਹਰ ਤਰ੍ਹਾਂ ਦਾ ਵੇਸਟ ਇਨ੍ਹਾਂ ਵਿੱਚ ਅਲੱਗ ਅਲੱਗ ਸੁੱਟਿਆ ਜਾ ਸਕੇ। ਸ਼ਹਿਰ ਵਿੱਚੋ ਡੋਰ ਟੂ ਡੋਰ ਬਾਇਓ ਮੈਡੀਕਲ ਵੇਸਟ ਇਕੱਠਾ ਕਰਨ ਲਈ ਨਗਰ ਨਿਗਮ ਮੋਗਾ ਵੱਲੋ ਚਲਾਈਆਂ ਜਾ ਰਹੀਆਂ ਟਰਾਲੀਆਂ ਨਾਲ ਪੀਲੇ ਰੰਗ ਦੇ ਬੇੈਗ ਲਗਾਏ ਗਏ ਹਨ ਤਾਂ ਜੋ ਲੋਕ ਆਪਣੇ ਘਰਾਂ ਦਾ ਬਾਇਓ ਮੈਡੀਕਲ ਵੇਸਟ ਇਨ੍ਹਾਂ ਪੀਲੇ ਰੰਗ ਦੇ ਬੈਗਜ਼ ਵਿੱਚ ਪਾ ਸਕਣ।

Leave a Reply

Your email address will not be published. Required fields are marked *