ਧਰਮਕੋਟ 1 ਅਪ੍ਰੈਲ (ਜਗਰਾਜ ਲੋਹਾਰਾ, ਰਿੱਕੀ ਕੈਲਵੀ ) ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਦੇ ਚੱਲਦਿਆਂ ਜਿੱਥੇ ਰੋਜ਼ਾਨਾ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਉਥੇ ਹੀ ਪੈਸਟੀਸਾਈਡ ਯੂਨੀਅਨ ਵੱਲੋਂ ਜਿੱਥੇ 62 ਹਜ਼ਾਰ ਰੁਪਏ ਪਹਿਲਾਂ ਸੇਵਾ ਲਈ ਦਿੱਤਾ ਜਾ ਚੁੱਕਾ ਹੈ ਉੱਥੇ ਹੀ ਅੱਜ ਚੀਫ ਐਗਰੀਕਲਚਰ ਸਾਹਿਬ ਮੋਗਾ ਅਤੇ ਡਾ ਅਮਰਜੀਤ ਸਿੰਘ ਦੀ ਰਹਿਨੁਮਾਈ ਹੇਠ ਧਰਮਕੋਟ ਪੈਸਟੀਸਾਈਡ ਯੂਨੀਅਨ ਵੱਲੋਂ 80 ਹਜ਼ਾਰ ਰੁਪਏ ਅੱਜ ਸੇਵਾ ਲਈ ਹੋਰ ਦਿੱਤੇ ਗਏ ਇਸ ਮੌਕੇ ਇੰਦਰਪ੍ਰੀਤ ਸਿੰਘ ਬੰਟੀ ਨੇ ਨਗਰ ਕੌਂਸਲ
ਵੱਲੋਂ ਅਤੇ ਸਮੁੱਚੇ ਸ਼ਹਿਰ ਵੱਲੋਂ ਪੈਸਟੀਸਾਈਡ ਯੂਨੀਅਨ ਧਰਮਕੋਟ ਅਤੇ ਚੀਫ਼ ਐਗਰੀਕਲਚਰ ਸਾਹਿਬ ਅਤੇ ਡਾ ਅਮਰਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਉਨ੍ਹਾਂ ਸ਼ਹਿਰ ਨਿਵਾਸੀਆਂ ਦਾ ਵੀ ਧੰਨਵਾਦ ਕੀਤਾ ਕਿਉਂਕਿ ਉਹ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪਾਲਣ ਕਰ ਰਹੇ ਨਾਲ ਹੀ ਅਪੀਲ ਕੀਤੀ ਕਿ ਕੁਝ ਦਿਨਾਂ ਦੀ ਗੱਲ ਹੈ ਬਸ ਲੋਕ ਇਸੇ ਤਰ੍ਹਾਂ ਆਪਣੇ ਘਰਾਂ ਵਿੱਚ ਰਹਿਣ ਤੇ ਪ੍ਰਸ਼ਾਸਨ ਦਾ ਸਾਥ ਦੇਣ ਉਨ੍ਹਾਂ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹਨ
Leave a Reply