ਫਤਹਿਗੜ੍ਹ ਪੰਜਤੂਰ 12 ਦਸੰਬਰ (ਸਤਿਨਾਮ ਦਾਨੇ ਵਾਲੀਆ/ਮਹਿੰਦਰ ਸਿੰਘ ਸਹੋਤਾ) ਦੋ ਦਿਨ ਤੋਂ ਲਾਪਤਾ ਹਰਸ਼ਪ੍ਰੀਤ ਸਿੰਘ ਦੇ ਮਿਲਣ ਨਾਲ ਡਾ ਜੋਗਾ ਸਿੰਘ ਪੁੱਤਰ ਸੰਤੋਖ ਸਿੰਘ ਵਸਤੀ ਅਲਾਬਾਦ ਦੇ ਘਰ ਫਿਰ ਤੋਂ ਖੁਸ਼ੀ ਨੇ ਦਾਵਤ ਦਿੱਤੀ ਹੈ। ਇਹ ਜਾਣਕਾਰੀ ਨਿਊਜ਼ ਪੰਜਾਬ ਦੀ ਚੈਨਲ ਦੇ ਪੱਤਰਕਾਰਾਂ ਨੂੰ ਦਿੰਦਿਆ ਹੋਏ ਲੜਕੇ ਦੇ ਪਿਤਾ ਡਾਕਟਰ ਜੋਗਾ ਸਿੰਘ ਤੇ ਮਾਤਾ ਬਲਜੀਤ ਕੌਰ ਨੇ ਦੱਸਿਆ ਦੋ ਦਿਨ ਤੋਂ ਲਾਪਤਾ ਹਰਸਪ੍ਰੀਤ ਸਿੰਘ ਦੀ ਭਾਲ ਦਿਨ ਰਾਤ ਕੀਤੀ ਜਾ ਰਹੀ ਸੀ ਪਰ ਅੱਜ ਸਵੇਰੇ ਸਕੂਲ ਬੱਸ ਡਰਾਈਵਰ ਨੇ ਫੋਨ ਕਰਕੇ ਦੱਸਿਆ ਕਿ ਪਿੰਡ ਚੱਕੀਆਂ ਦੇ ਨਜ਼ਦੀਕ ਹਰੀਕੇ ਜਗਲੀ ਝੱਲ ਕੋਲ ਇੱਕ ਬੱਚਾ ਦੇਖਿਆ ਗਿਆ ਹੈ ਜਿਸ ਤੇ ਪਰਿਵਾਰ ਵੱਲੋਂ ਡੀ ਐੱਸ ਪੀ ਯਾਦਵਿੰਦਰ ਸਿੰਘ ਬਾਜਵਾ ਦੇ ਸਹਿਯੋਗ ਅਤੇ ਥਾਣਾ ਫ਼ਤਹਿਗੜ੍ਹ ਪੰਜਤੁੂਰ ਦੇ ਪੁਲਿਸ ਮੁਲਾਜ਼ਮਾਂ ਦੀ ਅਣਥੱਕ ਮੇਹਨਤ ਨਾਲ ਹਰੀਕੇ ਦੇ ਆਸ ਪਾਸ ਅਤੇ ਹਰੀਕੇ ਜੰਗਲ ਚ ਭਾਲ ਸ਼ੁਰੂ ਕੀਤੀ ਗਈ ਤਾਂ ਉੱਥੇ ਹਰਸ਼ਪ੍ਰੀਤ ਦੀਆਂ ਚੱਪਲਾਂ ਅਤੇ ਕੁੱਝ ਨਿਸ਼ਾਨ ਮਿਲੇ ਜਿਸ ਤੇ ਪੂਰੀ ਪੜਤਾਲ ਕਰਨ ਤੇ ਹਰਸ਼ਪ੍ਰੀਤ ਮਿਲ ਗਿਆ ਜਿਸ ਦੀ ਜਾਣਕਾਰੀ ਦਿੰਦਿਆਂ ਦਲਜੀਤ ਸਿੰਘ ਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਕਾਹੀ ਦੇ ਬੂਟੇ `ਚ ਦੋ ਦਿਨ ਤੋਂ ਰਹਿ ਰਹੇ ਹਰਸ਼ਪ੍ਰੀਤ ਨੂੰ ਪ੍ਰਮਾਤਮਾ ਦੀ ਮੇਹਰ ਸਦਕਾ ਹੀ ਬੱਚਿਆ ਰਿਹਾ ਹੈ ਕਿਉਂਕਿ ਜੰਗਲੀ ਏਰੀਆ ਹੋਣ ਕਰਕੇ ਇੱਥੇ ਕਈ ਖਤਰਨਾਕ ਜਾਨਵਰ ਵੀ ਰਹਿੰਦੇ ਹਨ ਉਨ੍ਹਾਂ ਦੱਸਿਆ ਕਿ ਬੱਚਾ ਸਹੀ ਸਲਾਮਤ ਮਿਲਣ ਨਾਲ ਪਰਿਵਾਰ ਵਿੱਚ ਫਿਰ ਤੋਂ ਖੁਸ਼ੀ ਦਾ ਮਾਹੌਲ ਬਣ ਗਿਆ ਹੈ ਅਤੇ ਆਂਡ ਗੁਆਂਡ ਅਤੇ ਇਲਾਕੇ ਦੇ ਲੋਕਾਂ ਵੱਲੋਂ ਪਰਿਵਾਰ ਨੂੰ ਬੱਚਾ ਮਿਲਣ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ
ਦੋ ਦਿਨ ਤੋਂ ਲਾਪਤਾ ਬੱਚੇ ਬਾਰੇ ਕੀ ਕਹਿੰਦੇ ਆ ਥਾਣਾ ਮੁਖੀ
ਇਸ ਘਟਨਾ ਸਬੰਧੀ ਜਦੋਂ ਐਸ ਐਚ ਓ ਗੁਰਜਿੰਦਰ ਪਾਲ ਸਿੰਘ ਸੇਖੋਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪੁਲੀਸ ਨੇ ਆਪਣੇ ਢੰਗ ਨਾਲ ਜਗ੍ਹਾ ਜਗ੍ਹਾ ਤੇ ਪੜਤਾਲ ਕੀਤੀ ਹੈ ਅਤੇ ਵਾਇਰਲੈੱਸ ਸਿਸਟਮ ਰਾਹੀਂ ਸਾਰਿਆਂ ਨੂੰ ਜਾਣੂ ਕਰਵਾਇਆ ਗਿਆ ਹੈ ਅਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਜੋ ਕਿ ਅੱਜ ਸਹੀ ਸਲਾਮਤ ਹਰੀਕੇ ਕੋਲੋਂ ਬੱਚਾ ਮਿਲ ਗਿਆ ਹੈ ਅਤੇ ਵਾਪਸ ਪਰਿਵਾਰ ਨੂੰ ਸੌਂਪ ਦਿੱਤਾ ਹੈ ।