ਦੇਸ਼ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ ਕਿਸਾਨ ਤੇ ਕਾਲੇ ਕਾਨੂੰਨ ਪਾਸ ਕਰਕੇ ਦੋਵਾਂ ਸਰਕਾਰਾਂ ਨੇ ਕੀਤਾ ਧੋਖਾ/ ਭੀਮਾ ਭੁੱਲਰ,ਹੈਰੀ ਭੁੱਲਰ ਕੈਨੇਡਾ   

ਮੋਗਾ/ਫਤਿਹਗੜ੍ਹ 20 ਅਕਤੂੰਬਰ

(ਸਰਬਜੀਤ ਰੌਲੀ)ਅੱਜ ਟੋਰਾਂਟੋ ਕੈਨੇਡਾ ਵਿਖੇ ਹਰਦਿਆਲ ਸਿੰਘ ਹੈਰੀ ਭੁੱਲਰ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਕਨੇਡਾ ਦੇ ਯੂਥ ਅਕਾਲੀ ਆਗੂਆਂ ਹਰਜੀਤ ਭੁੱਲਰ,ਜੱਗਾ ਭੁੱਲਰ,ਸੰਨੀ ਭੁੱਲਰ ਅਤੇ ਭੀਮਾਂ ਭੁੱਲਰ ਨੇ ਵਿਸੇਸ ਮੀਟਿੰਗ ਕਰਨ ਉਪ੍ਰੰਤ ਸਾਡੇ ਪ੍ਰਤੀਨਿੱਧੀ ਫੋਨ ਤੇ ਗਲਬਾਤ ਕਰਦਿਆਂ ਕਿਹਾ ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਚੱਲ ਰਹੇ ਕਿਸਾਨ ਅੰਦੋਲਨਾਂ ਨੂੰ  ਵੇਖਦੇ ਹੋਏ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨੇ ਆਰਡੀਨੈਸਾਂ ਨੂੰ ਕਾਲੇ ਕਾਨੂੰਨ ਦਾ ਨਾਂ ਦੇ ਕੇ ਲਾਹਨਤਾਂ ਪਾਉਂਦਿਆਂ ਕਿਹਾ ਕਿ ਮੋਦੀ ਤੇ ਕੈਪਟਨ ਦੋਨੇ ਰਲੇ ਹੋਏ ਹਨ ਅਤੇ ਦੇਸ਼ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ ਕਿਸਾਨ ਨਾਲ ਕਾਲੇ ਕਾਨੂੰਨ ਪਾਸ ਕਰਕੇ ਦੋਨਾਂ ਸਰਕਾਰਾਂ ਨੇ ਰਲ ਕੇ ਧੋਖਾ ਕੀਤਾ ਹੈ, ਭੀਮਾ ਭੁੱਲਰ ਅਤੇ ਹੈਰੀ ਭੁੱਲਰ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਅੱਜ ਸੜਕਾਂ ਤੇ ਰੁਲ ਰਿਹਾ ਹੈ ਅਤੇ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਸ਼ਰੇਆਮ ਕਿਸਾਨਾਂ ਨੂੰ ਧਮਕੀਆਂ ਭਰੇ ਲਹਿਜ਼ੇ ਵਿੱਚ ਬਿਆਨਬਾਜ਼ੀ ਕਰ ਰਹੇ ਹਨ,ਕਿ ਇਹ ਕਾਨੂੰਨ ਕਿਸੇ ਹਾਲਤ ਵਿੱਚ ਵੀ ਰੱਦ ਨਹੀਂ ਹੋਣਗੇ ਅਤੇ ਸਾਨੂੰ ਪਿੰਡਾਂ ਵਿੱਚ ਵੜਨੋ ਕੌਣ ਰੋਕੇਗਾ,ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਦੇ ਹਾਲਾਤ ਵੀ ਵੇਖਣੇ ਚਾਹੀਦੇ ਹਨ ਨਾ ਕਿ ਆਪਣੀ ਜ਼ਿੱਦ ਪੁਗਾਉਣੀ ਚਾਹੀਦੀ ਹੈ,ਅੱਜ ਪੰਜਾਬ ਦੇ ਹਾਲਾਤ ਇਹ ਹਨ ਕਿ ਪੰਜਾਬ ਦਾ ਬੱਚਾ,ਨੌਜਵਾਨ,ਬਜ਼ੁਰਗ ਅਤੇ ਔਰਤਾਂ  ਸੜਕਾਂ,ਰੇਲ ਪਟੜੀਆਂ,ਟੋਲ ਪਲਾਜ਼ਿਆਂ ਤੇ ਦਿਨ-ਰਾਤ ਦੇ ਧਰਨੇ ਲਾ ਕੇ ਬੈਠੇ ਹਨ,ਜਦ ਕੇ ਅੱਜ ਉਹਨਾਂ ਦਾ ਟਾਈਮ ਪੁੱਤਾਂ ਵਾਂਗੂੰ 6 ਮਹੀਨਿਆਂ ਦੀ ਪਾਲੀ ਹੋਈ ਫਸਲ ਨੂੰ ਸਾਂਭਣ ਦਾ ਹੈ,ਪਰ ਸਰਕਾਰਾਂ ਨੇ ਹਾਲਾਤ ਹੀ ਇਹੋ ਜਿਹੇ ਬਣਾ ਦਿੱਤੇ ਹਨ ਕੇ ਕਿਸਾਨਾਂ ਨੂੰ ਫਸਲ ਸਾਂਭਣ ਦਾ ਫਿਕਰ ਘੱਟ ਤੇ ਜਮੀਨ ਖੁਸਣ ਦਾ ਫਿਕਰ ਜਿਆਦਾ ਹੈ,  ਉਹ ਨਹੀਂ ਚਾਹੁੰਦੇ ਕਿ ਅਡਾਨੀ-ਅੰਬਾਨੀ ਵਰਗੇ ਕਾਰਪੋਰੇਟ ਘਰਾਣੇ ਉਨ੍ਹਾਂ ਦੀਆਂ ਜ਼ਮੀਨਾਂ ਹੜੱਪਣ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਦਿਹਾੜੀਆਂ ਕਰਨ ਲਈ ਮਜਬੂਰ ਹੋਣਾ ਪਵੇ,ਪੰਜਾਬ ਅਤੇ ਦੇਸ਼ ਦਾ ਕਿਸਾਨ ਅੱਜ ਬਹੁਤ ਜਾਗਰੂਕ ਹੈ ਉਹ ਮੋਦੀ ਅਤੇ ਕੈਪਟਨ ਦੀਆਂ ਚਾਲਾਂ ਵਿਚ ਫਸਣ ਵਾਲਾ ਨਹੀਂ ਹੈ,ਜੱਗਾ ਭੁੱਲਰ,ਸੰਨੀ ਭੁੱਲਰ ਅਤੇ ਹਰਜੀਤ ਭੁੱਲਰ ਨੇ ਕਿਹਾ ਕਿ ਅਸੀਂ ਭਾਵੇਂ ਵਿਦੇਸ਼ਾਂ ਵਿੱਚ ਬੈਠੇ ਹਾਂ ਪਰ ਸਾਡਾ ਦਿਲ ਪੰਜਾਬ ਵਿਚ ਧੜਕਦਾ ਹੈ,ਅਸੀਂ ਆਪਣੀ ਮਿੱਟੀ ਨਾਲ ਜੁੜੇ ਹੋਏ ਹਾਂ,ਅਸੀਂ ਵੀ ਇਨ੍ਹਾਂ ਕਾਲੇ ਕਾਨੂੰਨਾਂ ਦਾ ਸਖ਼ਤ ਵਿਰੋਧ ਕਰਦੇ ਹਾਂ, ਅਤੇ ਉਹਨਾਂ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕਰਦੇ ਹੋਏ ਗੀਤ ਦੀਆਂ ਲਾਈਨਾਂ ਗਾ ਕੇ ਕਿਹਾ ਕੇ “ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ,ਤੁਸੀ ਸੋਚਾਂ ਦੀ ਬਣਾ ਕੇ ਉੱਚੀ ਕੰਧ ਰੱਖਿਓ,ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ” ਉਹਨਾਂ ਨੇ ਕਿਸਾਨ ਭਰਾਵਾਂ ਨੂੰ ਜੰਗ ਜਾਰੀ ਰੱਖਣ ਲਈ ਕਿਹਾ ਹੈ ਤੇ ਆਪਣੇ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਵਾਇਆ,ਅੱਗੇ ਹੈਰੀ ਭੁੱਲਰ ਅਤੇ ਭੀਮਾਂ ਭੁੱਲਰ ਨੇ ਕਿਹਾ ਕਿ ਸਾਰੇ ਐਨ.ਆਰ.ਆਈਜ.ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦੇ ਨਾਲ ਹਨ,ਉਹਨਾਂ ਕਿਹਾ ਕੇ ਆਉਣ ਵਾਲੇ ਦਿਨਾਂ ਵਿਚ ਟੋਰਾਂਟੋ ਕਨੇਡਾ ਦੇ ਪੰਜਾਬੀ ਨੌਜਵਾਨਾਂ ਨਾਲ ਮਿਲ ਕੇ ਭਾਰਤ ਦੀ ਮੋਦੀ ਅਤੇ ਕੈਪਟਨ ਸਰਕਾਰ ਦੇ ਖਿਲਾਫ ਅਤੇ ਕਿਸਾਨਾਂ ਦੇ ਹੱਕ ਵਿੱਚ ਜੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਕਿ ਦੋਨਾਂ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਪੰਜਾਬੀ ਭਾਵੇਂ ਸੱਤ ਸਮੁੰਦਰੋਂ ਪਾਰ ਹੋਣ ਪਰ ਆਵਦੇ ਭਾਈਚਾਰੇ ਨਾਲ ਹੋ ਰਿਹਾ ਧੱਕਾ ਤੇ ਬੇ-ਇਨਸਾਫੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ !

 

Leave a Reply

Your email address will not be published. Required fields are marked *