• Mon. Nov 25th, 2024

ਦੁਸਹਿਰੇ ਵਾਲੇ ਦਿਨ ਪੂਰੇ ਭਾਰਤ ਵਿੱਚ ਮੋਦੀ ਤੇ ਯੋਗੀ ਦੇ ਪੁਤਲੇ ਜਾਣਗੇ ਸਾੜੇ/ ਬਾਲੀ,ਵਰਮਾ,ਕਾਲਖ

ByJagraj Gill

Oct 19, 2020

ਮਹਿਲ ਕਲਾਂ 19 ਅਕਤੂਬਰ

(ਕੁਲਦੀਪ ਗੋਹਲ ,ਡਾ ਮਿੱਠੂ ਮੁਹੰਮਦ ) ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਦੇ ਚੇਅਰਮੈਨ ਡਾ ਰਮੇਸ਼ ਕੁਮਾਰ ਬਾਲੀ ਪੰਜਾਬ ਤੇ ਕੌਮੀ ਸਰਪ੍ਰਸਤ ਡਾ. ਜੀ ਆਰ ਵਰਮਾ ਰਾਜਸਥਾਨ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਦੇਸ਼ ਦਾ ਲੋਕਤੰਤਰੀ ਢਾਂਚਾ ਜੜ੍ਹੋਂ ਹੀ ਖ਼ਤਮ ਕੀਤਾ ਜਾ ਰਿਹਾ ਹੈ, ਜਿਨ੍ਹਾਂ ਲੋਕਾਂ ਨਾਲ ਸਬੰਧਤ ਕਾਨੂੰਨ ਹਨ ਤੇ ਉਨ੍ਹਾਂ ਲੋਕਾਂ ਨੂੰ ਪੁੱਛਿਆ ਤੱਕ ਨਹੀਂ ਜਾ ਰਿਹਾ ਬਿਨਾਂ ਪੁੱਛੇ ਸੁੱਤੇ ਹੋਏ ਲੋਕਾਂ ਦੇ ਗਲਾਂ ਵਿੱਚ ਮੋਦੀ ਸਰਕਾਰ ਅੰਗੂਠਾ ਦੇ ਕੇ ਕਤਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ।.

ਕੌਮੀ ਚੇਅਰਮੈਨ ਡਾ ਬਾਲੀ ,ਕੌਮੀ ਵਿੱਤ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਅਤੇ ਕੌਮੀ ਸਰਪ੍ਰਸਤ ਡਾਕਟਰ ਜੀ ਆਰ ਵਰਮਾ ਨੇ ਕਿਹਾ ਕਿ ਦੇਸ਼ ਵਿੱਚ ਮੁਗ਼ਲ ਰਾਜ ਦੀਆਂ ਸੁਰਾਂ ਤੇਜ਼ ਹੋ ਚੁੱਕੀਆਂ ਹਨ, ਜਿਨ੍ਹਾਂ ਦੀ ਸ਼ੁਰੂਆਤ ਯੋਗੀ ਦੀ ਸਰਕਾਰ ਤੋਂ ਹੋਈ ਹੈ ।

ਅੱਜ ਦੇਸ਼ ਦੀ ਕੋਈ ਵੀ ਧੀ ਭੈਣ ਸੁਰੱਖਿਅਤ ਨਹੀਂ ਹੈ।

ਉਪਰੋਕਤ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਨੂੰ ਵੇਚ ਕੇ ਦਰਸਾਇਆ ਜਾ ਰਿਹਾ ਹੈ ਕਿ ਦੇਸ਼ ਉਨਤੀ ਵੱਲ ਜਾ ਰਿਹਾ ਹੈ ।ਲੋਕਾਂ ਨੂੰ ਇਸ ਸਬੰਧੀ ਗੁੰਮਰਾਹ ਕੀਤਾ ਜਾ ਰਿਹਾ ਹੈ ।

ਡਾਕਟਰ ਬਾਲੀ ਤੇ ਡਾ ਵਰਮਾ ਨੇ ਕਿਹਾ ਕਿ ਕਰੋਨਾ ਦੀ ਆੜ ਵਿੱਚ ਧਾਰਮਿਕ,ਵਿਓਪਾਰਕ,ਰਾਜਨੀਤਿਕ ਫਾਇਦੇ ਲਏ ਜਾ ਰਹੇ ਹਨ।ਨਿੱਤ ਨਵੇਂ ਕਾਨੂੰਨ ਪਾਸ ਕਰਕੇ ਲੋਕਾਂ ਦਾ ਸਾਹ ਘੁੱਟਿਆ ਜਾ ਰਿਹਾ ਹੈ । ਡਾ ਬਾਲੀ ਤੇ ਡਾ. ਕਾਲਖ਼ ਨੇ ਸਮੂਹ ਦੇਸ਼ ਵਾਸੀਆਂ ਨੁੰ ਅਪੀਲ ਕਰਦਿਆਂ ਕਿਹਾ ਕਿ ਆਓ ਧੜੇਬੰਦੀਆ ,ਪਾਰਟੀਆਂ ,ਜਾਤਾਂ ,ਧਰਮਾਂ ਤੋਂ ਉੱਪਰ ਉਠ ਕੇ ,ਦੇਸ ਵਿੱਚ ਜਹਿਰ ਘੋਲ ਕੇ ਲੋਕਾਂ ਨੂੰ ਮਾਰਨ ਵਾਲੀ ਫਾਸ਼ੀਵਾਦੀ ਤਾਕਤਾਂ ਤੋਂ ਸੁਚੇਤ ਰਹਿ ਕੇ, ਦੇਸ ਨੂੰ ਬਚਾਈਏ ਤੇ ਇੱਕ ਜੁੱਟ ਹੋ ਕੇ ਲੜਾਈ ਨੂੰ ਅੱਗੇ ਵਧਾਈਏ । ਅਤੇ ਦੁਸਹਿਰੇ ਵਾਲੇ ਦਿਨ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਦੁਸਹਿਰਾ ਮਨਾਈਏ।

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *