ਦੀਵੇ ਥੱਲੇ ਹਨੇਰਾ ਇਹ ਪੰਜਾਬ ਸਰਕਾਰ ਦੇ ਹੂਬਹੂ ਲਾਗੂ ਹੁੰਦਾ ਹੈ – ਪਾਂਧੀ

ਮੋਗਾ ਜਗਰਾਜ ਸਿੰਘ ਗਿੱਲ 

ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਹਨ ਹਰ ਰੋਜ਼ ਇਹਨਾਂ ਦੀਆਂ ਕਰਤੂਤਾਂ ਜਗ ਜ਼ਾਹਿਰ ਹੋ ਰਹੀਆਂ ਹਨ

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਪਾਰਟੀ ਦੇ ਆਗੂ ਭਾਈ ਬਲਵੀਰ ਸਿੰਘ ਪਾਂਧੀ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀ ਬਣੀ ਸੀ  ਤਾਂ ਪੰਜਾਬ ਦਾ ਸੀ ਐਮ ਬੜਾ ਉੱਚੀ ਉੱਚੀ ਰੋਲਾ ਪਾ ਕਿ ਕਹਿੰਦਾ ਸੀ ਸਰਕਾਰ ਦੇ ਬੰਦੇ ਹੀ ਨਸ਼ਾ ਵੇਚਦੇ ਹਨ ਇਹ ਨਸ਼ਾ ਕਿਥੋਂ ਬੰਦ ਕਰਵਾਉਣਗੇ ਹੁਣ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਤੇ ਨਸ਼ਾ ਤਸਕਰਾਂ ਨਾਲ ਸਬੰਧ ਹੋਣ ਤੇ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ ਹੋ ਰਿਹਾ ਹੈ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਬੋਲਤੀ ਬੰਦ ਹੋ ਗਈ ਹੈ

ਕੁਝ ਸਮਾਂ ਪਹਿਲਾਂ ਫਰੀਦਕੋਟ ਦੇ ਐਮ ਐਲ ਏ ਦੇ ਪੀਏ ਤੇ ਡਰਾਈਵਰ ਤੇ ਦੋਸ਼ ਲੱਗੇ ਨਸ਼ਾ ਬਰਾਮਦ ਹੋਇਆ ਬਦਲਾਅ ਵਾਲਿਆਂ ਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ

ਬੀਤੇ ਦਿਨੀਂ ਖੇਮਕਰਨ ਦੇ ਪਿੰਡ ਮਲਸੀਆਂ ਦੇ ਮੌਜੂਦਾ ਆਮ ਆਦਮੀ ਪਾਰਟੀ ਦੇ ਸਰਪੰਚ ਤੋਂ 18 ਕਿਲੋ ਹੈਰੋਇਨ ਬਰਾਮਦ ਹੋਈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਸਰਪੰਚ ਨੂੰ ਹੀ ਇਹਨਾਂ ਨੇ ਨਸ਼ਾ ਵਿਰੋਧੀ ਮੁਹਿੰਮ ਦਾ ਪ੍ਰਧਾਨ ਥਾਪ ਰੱਖਿਆ ਸੀ ਕਿੰਨੀ ਹਾਸੋਹੀਣੀ ਗੱਲ ਹੈ ਕਿ ਜਦੋਂ ਨਸ਼ਿਆਂ ਦੇ ਖਿਲਾਫ ਬਣਾਈ ਕਮੇਟੀ ਪ੍ਰਧਾਨ ਹੀ 90 ਕਰੋੜ ਦਾ ਨਸ਼ਾ ਘਰ ਵਿੱਚ ਸਾਂਭੀ ਬੈਠਾ ਹੋਵੇ ਤਾਂ ਇਹਨਾਂ ਦੇ ਆਕਾ ਦਾ ਵੀ ਇਹੋ ਹਾਲ ਹੋਵੇਗਾ

ਭਾਈ ਪਾਂਧੀ ਨੇ ਕਿਹਾ ਕਿ ਬੀਤੇ ਦਿਨੀਂ ਵੀ ਅੰਮ੍ਰਿਤਸਰ ਸਾਹਿਬ ਦੀ ਪੁਲਿਸ ਨੇ 40 ਕਿਲੋ ਹੈਰੋਇਨ ਬਰਾਮਦ ਕੀਤੀ ਸੀ ਹੈਰੋਇਨ ਸਪਲਾਈ ਕਰਨ ਵਾਲੇ ਫੜ ਲਏ ਗਏ ਪਰ ਜਿਸ ਦੇ ਕੋਲ ਇਹ ਮਾਲ ਪਹੁੰਚਣਾ ਸੀ ਜਾ ਜਿਥੋਂ ਇਹ ਮਾਲ ਆਇਆਂ ਉਹਨਾਂ ਦਾ ਅਜ਼ੇ ਤੱਕ ਪਤਾਂ ਨਹੀਂ ਹੈ ਆਮ ਆਦਮੀ ਪਾਰਟੀ ਤੇ ਇਹ ਕਹਾਵਤ ਸਿਧ ਹੁੰਦੀ ਹੈ ਕਿ ਦੀਵੇ ਥੱਲੇ ਹਨੇਰਾ

Leave a Reply

Your email address will not be published. Required fields are marked *