ਦਿੱਲੀ ਕਾਨਵੈਂਟ ਸਕੂਲ ਦੀ ਗੱਤਕਾ ਟੀਮ ਟੇਲੈਂਟ ਕਾ ਮਹਾਂਸੰਗਰਾਮ ਦੇ ਦੂਜੇ ਰਾਊਂਡ ਵਿੱਚ ਕੀਤਾ ਪ੍ਰਵੇਸ਼

15 ਅਕਤੂਬਰ  ਕੋਟ ਈਸੇ ਖਾਂ (ਗੁਰਪ੍ਰੀਤ ਗਹਿਲੀ) ਕੱਲ੍ਹ ਹੋਏ ਟੇਲੈਂਟ ਕਾ ਮਹਾਂਸੰਗਰਾਮ  ਐਡੀਸਨ ਕੈਂਬਰਿਜ ਕਾਨਵੈਂਟ ਸਕੂਲ (ਕੋਟ ਈਸੇ ਖਾਂ ) ਮੋਗੇ ਵਿਖੇ ਕਰਵਾਇਆ ਗਿਆ ਜਿਸ ਵਿੱਚ ਦਿੱਲੀ ਕਾਨਵੈਂਟ ਸਕੂਲ (ਮੁੰਡੀ ਜਮਾਲ) ਨੇ ਭਾਗ ਲਿਆ ਅਤੇ ਗੱਤਕਾ ਦੀ ਟੀਮ ਨੇ ਆਪਣੀ ਕਲਾਂ ਦੇ ਜੌਹਰ ਦਿਖਾਏ ਅਤੇ ਟੇਲੈਂਟ ਕਾ ਮਹਾਸੰਗਰਾਮ ਐਡੀਸ਼ਨ ਦੇ ਦੂਜੇ ਰਾਊਂਡ ਵਿੱਚ ਪ੍ਰਵੇਸ਼ ਕੀਤਾ ।ਗੱਤਕਾ ਟੀਮ ਦੇ ਬੱਚਿਆਂ ਦੇ ਨਾਂਮ ਇਸ ਪ੍ਰਕਾਰ ਹਨ  ਪਰਮਪਰੀਤ  ਸਿੰਘ ਕਰਨਬੀਰ  ਸਿੰਘ ਸੁਖਨੂਰ ਸਿੰਘ ਰਮਨੀਕ ਸਿੰਘ ਜਗਰਾਜ ਸਿੰਘ ਮਹਿਕਦੀਪ ਸਿੰਘ ਅਰਮਾਨਪ੍ਰੀਤ ਸਿੰਘ ਪ੍ਰਭਜੀਤ ਸਿੰਘ ਕਰਨਵੀਰ ਸਿੰਘ ਗੁਰਮੇਹਰ ਸਿੰਘ ਦਿਲਾਵਰ ਸਿੰਘ ਆਦਿ ਨੇ ਦੂਜੇ ਰਾਊਂਡ ਵਿੱਚ ਪ੍ਰਵੇਸ਼ ਕਰਨ ਤੋ ਬਾਅਦ ਸਕੂਲ ਪਹੁੰਚਣ ਤੇ ਸਕੂਲ ਪਰਬੰਧ ਕਮੇਟੀ ਦੇ ਚੇਅਰਮੈਨ ਸ:ਬਲਵਿੰਦਰ ਸਿੰਘ ਸੰਧੂ ਬਲਜੀਤ ਸਿੰਘ ਭੁੱਲਰ ਅਤੇ ਪ੍ਰਿੰਸੀਪਲ ਨਮਰਤਾ ਭੱਲਾ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ । ਅਤੇ ਕਿਹਾ ਕਿ  ਸਾਨੂੰ ਪੜਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ । ਇਸ ਸਮੇਂ ਕੋਚ ਅਜੇ ਸਿੰਘ ਅਤੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ ।

Leave a Reply

Your email address will not be published. Required fields are marked *