• Thu. Sep 12th, 2024

ਦਿਵਿਆਂਗ ਵੋਟਰਾਂ ਦਾ ਆਨਲਾਈਨ ਕੁਇਜ਼ ਮੁਕਾਬਲਾ 26 ਨਵੰਬਰ ਨੂੰ ,ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੇ ਨਾਮ ਰਾਜ ਪੱਧਰੀ ਮੁਕਾਬਿਲਆਂ ਲਈ ਭੇਜੇ ਜਾਣਗੇ-ਚੋਣ ਤਹਿਸੀਲਦਾਰ ਮੋਗਾ

  • Home
  • ਦਿਵਿਆਂਗ ਵੋਟਰਾਂ ਦਾ ਆਨਲਾਈਨ ਕੁਇਜ਼ ਮੁਕਾਬਲਾ 26 ਨਵੰਬਰ ਨੂੰ ,ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੇ ਨਾਮ ਰਾਜ ਪੱਧਰੀ ਮੁਕਾਬਿਲਆਂ ਲਈ ਭੇਜੇ ਜਾਣਗੇ-ਚੋਣ ਤਹਿਸੀਲਦਾਰ ਮੋਗਾ

ਮੋਗਾ 25 ਨਵੰਬਰ

(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)

ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਮੋਗਾ ਸ੍ਰੀ ਸੰਦੀਪ ਹੰਸ ਵੱਲੋਂ ਵੋਟਾਂ ਦੀ ਸਰਸਰੀ ਸੁਧਾਈ ਪ੍ਰੋਗਰਾਮ 2020-21 ਤਹਿਤ ਜਿਲ੍ਹੇ ਦੇ ਦਿਵਿਆਂਗ ਵੋਟਰਾਂ ਦਾ ਇੱਕ ਆਨਲਾਈਨ ਕੁਇਜ਼ ਮੁਕਾਬਲਾ ਗੂਗਲ ਫਾਰਮ ਦੀ ਵਰਤੋਂ ਦੁਆਰਾ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੋਣ ਤਹਿਸੀਲਦਾਰ ਮੋਗਾ ਬਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਕਾਬਲਾ 26 ਨਵੰਬਰ, 2020 ਦਿਨ ਵੀਰਵਾਰ ਨੂੰ ਗੂਗਲ ਫਾਰਮ ਦੀ ਵਰਤੋ ਕਰਦੇ ਹੋਏ ਦੁਪਹਿਰ 01:00 ਵਜੇ ਕਰਵਾਇਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਇਸ ਮੁਕਾਬਲੇ ਸਬੰਧੀ ਲਿੰਕ ਜਿਲ੍ਹਾ ਮੋਗਾ ਚੋਣ ਵਿਭਾਗ ਦੇ ਫੇਸਬੁੱਕ ਪੇਜ district election department deo moga ਉੱਪਰ ਠੀਕ 12:50 ਤੇ ਸ਼ੇਅਰ ਕੀਤਾ ਜਾਵੇਗਾ।ਇਸ ਲਿੰਕ ਉੱਤੇ ਕਲਿੱਕ ਕਰਨ ਤੇ ਫਾਰਮ ਖੁੱਲ੍ਹੇਗਾ ਜਿਸ ਵਿੱਚ ਪੀ.ਡਬਲਿਊ.ਡੀ. ਐਕਟ 1995 ਅਤੇ ਆਰ.ਪੀ.ਡਬਲਿਊ.ਡੀ. ਐਕਟ 2016 ਚੋਣ ਕਮਿਸ਼ਨ ਨਾਲ ਸਬੰਧਤ ਪ੍ਰਸ਼ਨ ਪੁੱਛੇ ਜਾਣਗੇ।ਭਾਗ ਲੈਣ ਵਾਲੇ ਵਿਅਕਤੀਆਂ ਨੇ ਪ੍ਰਸ਼ਨ ਨੂੰ ਪੜ੍ਹ ਕੇ ਉਸਦੇ ਹੇਠ ਦਿੱਤੇ ਆਪਸ਼ਨਾਂ ਵਿੱਚੋ ਕਿਸੇ ਇੱਕ ਨੂੰ ਸਿਲੇਕਟ ਕਰਨਾ ਹੋਵੇਗਾ ਅਤੇ ਅੰਤ ਵਿੱਚ ਸਬਮਿਟ ਬਟਨ ਨੂੰ ਕਲਿੱਕ ਕਰਕੇ ਆਪਣਾ ਫਾਰਮ ਜਮਾਂ ਕਰਨਾ ਹੋਵੇਗਾ।ਚੋਣ ਤਹਿਸੀਲਦਾਰ ਬਰਜਿੰਦਰ ਸਿੰਘ ਨੇ ਜਿਲੇ ਦੇ ਸਾਰੇ ਦਿਵਿਆਂਗ ਵੋਟਰਾਂ ਜਿੰਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋ ਜਿਆਦਾ ਹੈ ਨੂੰ ਇਸ ਮੁਕਾਬਲੇ ਵਿੱਚ ਵੱਧ ਤੋ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਜੇਤੂਆਂ ਦੇ ਨਾਮ ਰਾਜ ਪੱਧਰ ਤੇ ਹੋਣ ਵਾਲੇ ਮੁਕਾਬਲੇ ਲਈ ਭੇਜੇ ਜਾਣਗੇ। ਰਾਜ ਪੱਧਰ ਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੇ ਜੇਤੂਆਂ ਨੂੰ ਨਕਦ ਇਨਾਮ ਵੀ ਦਿੱਤੇ ਜਾਣਗੇ।