ਦਿਵਿਆਂਗ ਬੱਚਿਆਂ ਵੱਲੋਂ ਤਿਆਰ ਦੀਵਾਲੀ ਦੇ ਸਮਾਨ ਦੀ ਪ੍ਰਦਰਸ਼ਨੀ ਲਗਾਈ

ਮੋਗਾ, 1 ਨਵੰਬਰ (ਜਗਰਾਜ ਸਿੰਘ ਗਿੱਲ ,ਮਨਪ੍ਰੀਤ ਮੋਗਾ) – ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਪ੍ਰੋਜੈਕਟ ਸਟੇਟ ਡਾਇਰੈਕਟਰ ਸਮੱਗਰਾ ਸਿੱਖਿਆ ਅਭਿਆਨ ਸਥਾਰਟੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ, ਡੀ.ਈ.ਓ. ਸੈਕੰਡਰੀ ਸ਼ੁਸ਼ੀਲ ਨਾਥ, ਡੀ.ਈ.ਓ. ਐਲੀਮੈਂਟਰੀ ਸ. ਵਰਿੰਦਰਪਾਲ ਸਿੰਘ, ਡਿਪਟੀ ਡੀ.ਈ.ਓ. ਰਾਕੇਸ਼ ਮਕੱੜ, ਡਿਪਟੀ ਡੀ.ਈ.ਓ. ਮੈਡਮ ਗੁਰਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਦਿਵਿਆਂਗ ਬੱਚਿਆਂ ਵੱਲੋਂ ਤਿਆਰ ਦੀਵਾਲੀ ਦੇ ਸਮਾਨ ਦੀ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਦਰਸ਼ਨੀ ਲਗਾਈ ਗਈੇ। ਜਿਸ ਵਿੱਚ ਦਿਵਿਆਂਗ ਬੱਚਿਆਂ ਵੱਲੋਂ ਤਿਆਰ ਦੀਵੇ, ਮੋਮਬੱਤੀਆਂ ਅਤੇ ਦੀਵਾਲੀ ਨਾਲ ਸਬੰਧਤ ਸਮਾਨ ਆਪਣੇ ਹੱਥੀ ਤਿਆਰ ਕੀਤਾ ਗਿਆ ਅਤੇ ਉਸ ਤਿਆਰ ਕੀਤੇ ਸਮਾਨ ਨੂੰ ਪ੍ਰਦਰਸ਼ਤ ਕੀਤਾ ਗਿਆ ਅਤੇ ਉਹ ਸਮਾਨ ਲੋਕਾਂ ਦੇ ਰੁਬਰੂ ਕਰਕੇ ਬੱਚਿਆਂ ਦੇ ਹੁਨਰ ਨੂੰ ਉਬਾਰਿਆ ਗਿਆ।
ਇਸ ਸਮੇਂ ਜਿਲ੍ਹਾ ਸਿੱਖਿਆ ਦਫਤਰ ਵੱਲੋਂ ਮੀਨੂ ਰਾਣੀ, ਜਵੈਲ ਜੈਨ, ਮਨਜੀਤ ਸਿੰਘ ਅਤੇ ਵੱਖ-ਵੱਖ ਬਲਾਕਾਂ ਤੋਂ ਸਾਰੇ ਵਲੰਟੀਅਰ ਹਰਦੇਵ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ, ਸੁਖਵਿੰਦਰ ਕੌਰ, ਸ਼ੁਸ਼ਮਲਤਾ, ਹਰਜੀਤ ਕੌਰ, ਸਰਬਜੀਤ ਕੌਰ, ਨਪਿੰਦਰਪਾਲ ਕੌਰ, ਕੁਲਜਿੰਦਰ ਕੌਰ, ਹਰਦਰਸ਼ਨ ਸਿੰਘ, ਨਰਿੰਦਰ ਕੌਰ, ਕੁਲਦੀਪ ਸਿੰਘ, ਬਲਜੀਤ ਸਿੰਘ ਦਾਰਾਪੁਰੀਆ, ਕੁਲਦੀਪ ਕੌਰ, ਅਮਨਦੀਪ ਕੌਰ, ਲਖਵਿੰਦਰ ਸਿੰਘ, ਅਮਨਦੀਪ ਕੌਰ, ਸਵਰਨਜੀਤ ਕੌਰ, ਜਗਮੋਹਨ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *