ਨਕਲੀ ਪ੍ਰਦਾਰਥ ਤਿਆਰ ਕਰਕੇ ਲੋਕਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆ ਨੂੰ ਬਖਸ਼ਿਆ ਨਹੀ ਜਾਵੇਗਾ (ਹਰਪ੍ਰੀਤ ਕੌਰ)
ਮੋਗਾ 23ਅਕਤੂਬਰ (ਸਰਬਜੀਤ ਰੌਲੀ)ਸਿਹਤ ਵਿਭਾਗ ਮੋਗਾ ਦੀ ਫੂਡ ਬਰਾਂਚ ਦੀ ਟੀਮ ਨੇ ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਮੋਗਾ ਅਤੇ ਬੱਧਨੀ ਕਲਾ ਸ਼ਹਿਰ ਦੇ ਅੰਦਰ ਜੋ ਦੁਕਾਨਦਾਰ ਮਠਿਆਈ ਬਣਾ ਰਹੇ ਹਨ, ਉਨ੍ਹਾਂ ਦੁਕਾਨਾਂ ‘ਤੇ ਜਾ ਕੇ ਲਗਾਤਾਰ ਨਿਰੀਖਣ ਕੀਤਾ ਅਤੇ ਸ਼ੱਕੀ ਖਾਣ ਵਾਲੇ ਪਦਾਰਥਾਂ ਦੇ ਸੈਂਪਲ ਭਰਨ ਦੇ ਨਾਲ ਨਾਲ ਉਨ੍ਹਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ।
ਅੱਜ ਵੀ ਇਕ ਵੱਡੀ ਕਾਰਵਾਈ ਕਰਦਿਆਂ ਫ਼ੂਡ ਸਹਾਇਕ ਕਮਿਸ਼ਨਰ ਡਾ: ਹਰਪ੍ਰੀਤ ਕੌਰ ਅਤੇ ਫੂਡ ਸੇਫ਼ਟੀ ਅਫਸਰ ਡਾ; ਜਤਿੰਦਰ ਸਿੰਘ ਵਿਰਕ ਨੇ ਬੱਧਨੀ ਕਲਾ ਦੇ ਮਸਹੂਰ ਹੋਟਲਾ ਵਿੱਚ ਜਾ ਕੇ ਦਿਵਾਲੀ ਦੇ ਤਿਉਹਾਰ ਤੇ ਵੇਚਣ ਲਈ ਬਣਾਈ ਜਾ ਰਹੀ ਬਰਫੀ ,ਗੁਲਾਬ ਜਾਮਨ,ਰਸਗੁੱਲੇ,ਚਮਚਮ ਆਦਿ ਮਠਿਆਈਆਂ ਦੇ ਸੈਪਲ ਲਏ ਤੇ ਲੈਬ ਨੂੰ ਭੇਜਣ ਲਈ ਸੀਲ ਕੀਤੇ ਗਏ ।
ਇਸ ਮੋਕੇ ਹਰਪ੍ਰੀਤ ਕੋਰ ਨੇ ਕਿਹਾ ਕਿ ਸਾਡਾ ਮੁੱਖ ਮੱਕਸਦ ਦਿਵਾਲੀ ਦੇ ਤਿਉਹਾਰ ਤੇ ਵੇਚਣ ਵਾਲੀਆਂ ਦੋ ਨੰਬਰ ਦੀਆਂ ਮਠਿਆਈਆਂ ਨੂੰ ਸੀਲ ਕਰਨਾ ਅਤੇ ਮਿੱਠੇ ਦੀਆਂ ਦੁਕਾਨਾ ਤੇ ਸਫਾਈ ਦਾ ਯਕੀਨੀ ਬਣਾਉਣਾ ਹੈ !ਮੈਡਮ ਹਰਪ੍ਰੀਤ ਕੋਰ ਨੇ ਕਿਹਾ ਕਿ ਵੱਖ ਵੱਖ ਮਠਿਆਈ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਟੀਮ ਵਲੋਂ 4 ਸੈਂਪਲ ਵੀ ਭਰੇ ਗਏ |
ਇਸ ਮੋਕੇ ਮਠਿਆਈਆਂ ਬਨਾਉਣ ਵਾਲੇ ਕਾਰੀਗਰਾ ਨੂੰ ਹਦਾਇਤ ਕੀਤੀ ਕਿ ਉਹ ਮਠਿਆਈ ਵਿੱਚ ਭੜਕਾਊ ਰੰਗ ਨਾ ਇਸਤੇਮਾਲ ਕਰਨ ! ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਤੰਦਰੁਸਤ ਮਿਸ਼ਨ ਪੰਜਾਬ ਦੀ ਪਾਲਣਾ ਕਰਨ ਤੇ ਜੇਕਰ ਕੋਈ ਵੀ ਦੁਕਾਨਦਾਰ ਘਟੀਆ ਮਠਿਆਈ ਜਾਂ ਹੋਰ ਖਾਧ ਪਦਾਰਥ ਤਿਆਰ ਕਰਦਾ ਹੈ ਤਾਂ ਉਸ ਨੂੰ ਫੂਡ ਸੇਫ਼ਟੀ ਐਕਟ ਦੇ ਘੇਰੇ ਵਿਚ ਲਿਆ ਕੇ ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਸ ਦਾ ਲਾਇਸੈਂਸ ਵੀ ਕੈਂਸਲ ਕੀਤਾ ਜਾਵੇਗਾ | ਇਸ ਮੌਕੇ ਡਾ: ਹਰਪ੍ਰੀਤ ਸਿੰਘ ਅਤੇ ਡਾ: ਜਤਿੰਦਰ ਵਿਰਕ ਨੇ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਦੁਕਾਨਦਾਰਾਂ ਨੂੰ ਪੰਫਲੈਟ ਵੀ ਵੰਡੇ ਤਾਂ ਕੇ ਦੁਕਾਨਦਾਰ ਉਸ ਪੰਫਲੈਟ ਨੂੰ ਪੜ੍ਹ ਕੇ ਸੇਧ
ਲੈ ਸਕਣ |