ਫਿਰੋਜ਼ਪੁਰ 19 ਮਾਰਚ (ਗੌਰਵ ਭਟੇਜਾ)
ਸਿੱਖਿਆ ਦੇ ਖੇਤਰ ਆਪਣਾ ਵਧੀਆ ਸਥਾਨ ਸਥਾਪਿਤ ਕਰ ਚੁੱਕੇ ਦਾਸ ਐਂਡ ਬਰਾਊਨ ਵਰਲਡ ਸਕੂਲ ਨੇ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੇ ਲਈ ਆਧੁਨਿਕ ਸੁਵਿਧਾਵਾਂ ਨਾਲ ਲੈਸ ਸਾਰਾਗੜ੍ਹੀ ਬਲਾਕ ਦਾ ਉਦਘਾਟਨ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਡਾ. ਫਾਰੁੱਖ ਅਬਦੁੱਲਾ ਨੇ ਕੀਤਾ। ਅਬਦੁੱਲਾ ਨੇ ਸਰਹੱਦੀ ਖੇਤਰ ਦੇ ਸਕੂਲ ਪ੍ਰਸ਼ਾਸ਼ਨ ਦੁਆਰਾ ਸਿੱਖਿਆ ਦੇ ਨਾਲ -ਨਾਲ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਤਕਨੀਕੀ ਸਿੱਖਿਆ ਦੀ ਸਰਾਹਨਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸੀ.ਈ.ਓ. ਅਨੁਰਿਧ ਗੁਪਤਾ, ਡਾ. ਕਮਲ ਬਾਗੀ, ਲੈਫੀ. ਜਨ. ਓ.ਪੀ. ਨੰਦਰਾਯੋਗ, ਡਾ. ਸ਼ੀਲ ਸੇਠੀ ਆਦਿ ਹਾਜ਼ਰ ਸਨ।ਉਨ੍ਹਾਂ ਬਲਾਕ ਵਿਚ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੇ ਲਈ ਸਮਾਰਟ ਅਤੇ ਏਅਰ ਕੰਡੀਨਰ ਕਲਾਸ ਰੂਮ ਸਹਿਤ ਵੱਖ-ਵੱਖ ਸੁਵਿਧਾਵਾਂ ਜਿਵੇਂ ਸਾਇੰਸ ਲੈਬ, ਕਮਿਸਟਰੀ ਲੈਬ, ਸਮਾਰਟ ਬੋਰਡ ਰੂਮ, ਆਰਟ ਐਂਡ ਕਰਾਫਟ, ਤੋਂ ਇਲਾਵਾ ਮਲਟੀ ਮੀਡੀਆ ਹਾਲ ਆਦਿ ਦਾ ਦੌਰਾ ਕੀਤਾ ।ਫਾਰੁੱਕ ਅਬਦੁੱਲਾ ਅਤੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਹੂਸੈਨੀਵਾਲਾ ਬਾਰਡਰ *ਤੇ ਸਥਿਤ ਸ਼ਹੀਦਾਂ ਦੀ ਸਮਾਧ ਤੇ ਮੱਥਾ ਟੇਕਿਆ।ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਦਰਸਾਏ ਮਾਰਗ ਦੇ ਚੱਲਣਾ ਚਾਹੀਦਾ ਹੈ।