ਬਿਲਾਸਪੁਰ 30 ਜੁਲਾਈ( ਮਿੰਟੂ ਕੁਲਦੀਪ, )ਪੰਜਾਬ ਐਨ.ਸੀ.ਸੀ.ਦੇ ਅਧਿਕਾਰੀ ਰਹੇ ਮੌਜੂਦ ਇਲਾਕੇ ਦੀ ਉੱਘੀ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਤਿੰਨ ਪੰਜਾਬ ਐਨ.ਸੀ.ਸੀ.ਦੇ ਕੈਡਿਟਾਂ ਨੇ ਕਮਾਂਡਰ ਕਰਨਲ ਬੀ.ਐਸ .ਪੁੰਡੀਰ ਦੀ ਸਰਪ੍ਰਸਤੀ ਹੇਠ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਐਨ.ਸੀ.ਸੀ.ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਦੱਸਿਆ ਕਿ ਸਕੂਲ ਦੇ ਕੈਡਿਟਾਂ ਵੱਲੋਂ 24ਜੁਲਾਈ ਤੋਂ 4 ਅਗਸਤ ਤੱਕ ਸਕੂਲ ਕੰਪਲੈਕਸ ਅਤੇ ਹੋਰ ਢੁਕਵੀਆਂ ਥਾਵਾਂ ਉੱਪਰ ਐਨ.ਸੀ.ਸੀ.ਅਧਿਕਾਰੀਆਂ
ਦੀਆਂ ਹਦਾਇਤਾਂ ਅਨੁਸਾਰ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ। ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਦੂਸ਼ਿਤ ਹੋ ਰਿਹਾ ਵਾਤਾਵਰਨ ਮਨੁੱਖਤਾ ਅਤੇ ਹੋਰ ਜੀਵ ਜੰਤੂਆਂ ਲਈ ਬੇਹੱਦ ਘਾਤਕ ਸਾਬਤ ਹੋ ਰਿਹਾ ਹੈ। ਉਨ੍ਹਾਂ ਨੇ ਐਨ.ਸੀ.ਸੀ.ਕੈਡਿਟਾਂ ਵੱਲੋਂ ਵਾਤਾਵਰਨ ਦੀ ਸੰਭਾਲ ਅਤੇ ਹੋਰ ਸਮਾਜ ਸੇਵਾ ਦੇ ਕੀਤੇ ਜਾ ਰਹੇ ਕਾਰਜਾਂ ਦੀ ਭਰਵੀਂ ਸਲਾਘਾ ਕੀਤੀ। ਸਕੂਲ ਦੇ ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਕੋਵਿਡ-19 ਦੇ ਮੱਦੇਨਜ਼ਰ ਸਿਹਤ ਵਿਭਾਗ ਅਤੇ ਪ੍ਰਸਾਸ਼ਨ ਵੱਲੋਂ ਜ਼ਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਸਹੀ ਢੰਗ ਨਾਲ ਪਾਲਣਾ ਕਰਨ ਦੀ ਨਸੀਹਤ ਦਿੱਤੀ। ਇਸ ਮੌਕੇ ਸੂਬੇਦਾਰ ਗੁਰਮੀਤ ਸਿੰਘ, ਸੂਬੇਦਾਰ ਗੁਰਿੰਦਰਬੀਰ ਸਿੰਘ, ਸੂਬੇਦਾਰ ਅੰਮ੍ਰਿਤ ਸਿੰਘ, ਸੁਨਿਧੀ ਮਿੱਤਲ, ਵਿਕਾਸ ਸਿੰਗਲਾ, ਮੀਨਾ ਜੈਨ ਆਦਿ ਵੀ ਮੌਜੂਦ ਸਨ। ਕੈਪਸ਼ਨ:-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕਰਦੇ ਹੋਏ ਅਧਿਕਾਰੀ ਅਤੇ ਅਧਿਕਾਰੀ।