ਮੋਗਾ, ਬੱਧਨੀ ਕਲਾਂ 22 ਅਪ੍ਰੈਲ (ਮਿੰਟੂ ਖੁਰਮੀ, ਕੁਲਦੀਪ ਗੋਹਲ) ਜਿੱਥੇ ਕਰੋਨਾ ਵਾਇਰਿਸ ਕਰਕੇ ਮਾਵਾਂ ਨੂੰ ਪੁੱਤ ਨਹੀਂ। ਸਿਆਣ ਰਹੇ,ਉੱਥੇ ਆਮ ਲੋਕਾਈ ਦੇ ਦੁੱਖਾਂ ਦਰਦਾਂ ਨੂੰ ਸਮਝਣ ਵਾਸਤੇ ਪੰਜਾਬ ਪੁਲਿਸ ਸਿਹਤ ਵਿਭਾਗ ਸਫਾਈ ਕਰਮਚਾਰੀ ਅਤੇ ਲੋਕਾਂ ਨੂੰ ਬਿਮਾਰੀ ਪ੍ਰਤੀ ਜਾਗਰੂਕ ਕਰਨ ਵਾਸਤੇ ਮੀਡੀਆ ਕਰਮੀਂ ਜਿੰਦ ਜਾਨ ਨਾਲ ਡਟੇ ਹੋਏ ਹਨ ਇਹਨਾਂ ਨੂੰ ਸਨਮਾਨ ਦੇਣ ਵਾਸਤੇ ਅੱਜ ਟਰੱਕ ਯੂਨੀਅਨ ਬੱਧਨੀ ਕਲਾਂ ਵੱਲੋ ਸਿਰੋਪਾਓ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਸਮੇਂ ਮੀਡੀਆ
ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਪੱਪੀ ਅਤੇ ਮੀਤਾ ਭਾਉ ਰਣੀਆਂ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਤੰਦਰੁਸਤ ਸਮਾਜ ਲਈ ਪੰਜਾਬ ਪੁਲਿਸ, ਸਫਾਈ ਕਰਮੀਂ, ਡਾਕਟਰਜ ਅਤੇ ਮੀਡੀਆ ਕਰਮਚਾਰੀਆਂ ਦਾ ਪ੍ਰਮੁੱਖ ਯੋਗਦਾਨ ਹੈ, ਉਹਨਾਂ ਬੋਲਦਿਆਂ ਕਿਹਾ ਕਿ ਟਰੱਕ ਯੂਨੀਅਨ ਬੱਧਨੀ ਕਲਾਂ ਇਹਨਾਂ ਅਦਾਰਿਆਂ ਦੇ ਕਰਮਚਾਰੀਆਂ ਨੂੰ ਸਨਮਾਨਿਤ ਕਰਕੇ ਖੁਸ਼ੀ ਮਹਿਸੂਸ ਕਰਦੀ ਹੈ। ਇਸ ਸਮੇਂ ਯੂਨੀਅਨ ਵੱਲੋ ਐਸ ਪੀ (ਐਚ) ਰਤਨ ਸਿੰਘ ਬਰਾੜ, ਡੀ ਐਸ ਪੀ ਮਨਜੀਤ ਸਿੰਘ, ਥਾਣਾ ਇੰਚਾਰਜ ਬੱਧਨੀ ਕਲਾਂ ਨਵਪ੍ਰੀਤ ਸਿੰਘ, ਥਾਣਾ ਇੰਚਰਜ ਨਿਹਾਲ ਸਿੰਘ ਵਾਲਾ ਜਸਵੰਤ ਸਿੰਘ ਸਿਹਤ ਵਿਭਾਗ ਸਫਾਈ ਕਰਮਚਾਰੀਆਂ ਅਤੇ ਮੀਡੀਆ ਕਰਮੀਆਂ ਨੂੰ ਸਿਰੋਪਾਓ ਸਾਹਿਬ ਦੇ ਕੇ ਸਨਮਾਨਤ ਕੀਤਾ ਗਿਆ।