ਮਲੋਟ (ਬਿਊਰੋ) 26 ਅਗਸਤ
ਬੀਤੇ ਦਿਨ ਕੇਸਰੀ ਪੰਜਾਬ24 ਨਿਊਜ਼ ਦੇ ਸੰਪਾਦਕ ਵੀਰਪਾਲ ਕੌਰ ਸਿੱਧੂ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤੀਆਂ ਦਾ ਮਹਾਂ ਮੇਲਾਂ ਭਾਗ -5 ਬੜੇ ਧੂੰਮ ਧਾਮ ਨਾਲ ਮਨਾਇਆ ਗਿਆ। ਇਸ ਦਿਨ ਬਾਰਿਸ਼ ਹੋਣ ਦੇ ਬਾਵਜੂਦ ਵੀ ਕਈ ਸ਼ਹਿਰਾਂ ਤੇ ਲਾਗਲੇ ਪਿੰਡਾਂ ਤੋਂ ਬੀਬੀਆਂ ਭੈਣਾਂ ਹੁੰਮ-ਹਮਾ ਕੇ ਪਹੁੰਚੀਆਂ,ਮੇਲੇ ਚ ਧੀ ਕੇਸਰੀ ਪੰਜਾਬ ਦੀ ਅਵਾਰਡ ਸੋਅ ਭਾਗ -5 ਮੁਕਾਬਲਾ ਕਰਵਾਇਆ ਗਿਆ ਜਿਸ ਚ ਜੇਤੂ ਮੁਟਿਆਰਾਂ ਨੂੰ ਸੋਨੇ ਤੇ ਚਾਂਦੀ ਦੇ ਗਹਿਣੇ ਦਿੱਤੇ ਗਏ। ਮੇਲੇ ਚ ਦਲਜੀਤ ਜਵੈਲਰਜ਼, ਗੁਰੂ ਨਾਨਕ ਕਾਲਜ, ਮਹਾਰਾਜਾ ਰਣਜੀਤ ਸਿੰਘ ਕਾਲਜ, ਐਸ ਪੀ ਕਾਲਜ ਮਿੱਡਾ, ਸੀ ਜੀ ਐਮ ਕਾਲਜ ਮੋਹਲਾਂ,Growing Globel immigration services, Smart look unisex Salon, Rightlink Immigration Services, ਅਤੇ ਹੋਰ ਵੀ ਕਈ ਸਾਰੇ ਅਦਾਰੇ ਸਹਿਯੋਗੀ ਰਹੇ। ਇਸ ਮੋਕੇ ਸੋਅ ਬ੍ਰਾਂਡ ਅੰਬੈਸਡਰ ਇਨਾਇਤ ਨੇਂ ਬੀਬੀਆਂ ਭੈਣਾਂ ਨੂੰ ਸਵਾਲ ਜਵਾਬ ਰਾਊਂਡ ਦੇ ਸਹੀ ਜਵਾਬ ਦੇਣ ਤੇ ਕਈ ਸਾਰੇ ਗਿਫ਼ਟ ਪੈਕ ਵੰਡੇ। ਇਸ ਮੇਲੇ ਦੇ ਮੁੱਖ ਮਹਿਮਾਨ ਕੀਰਤੀ ਕਿਰਪਾਲ ਸਰ (ਭਾਸ਼ਾ ਵਿਭਾਗ ਅਫ਼ਸਰ ਬਠਿੰਡਾ, ਬਰਨਾਲ਼ਾ) ਸੁਰਿੰਦਰ ਕੌਰ (ਪ੍ਰਧਾਨ ਨਾਟੀਅਮ ਪੰਜਾਬ), ਸਰਦਾਰ ਹਰਪ੍ਰੀਤ ਸਿੰਘ ਕੋਟਭਾਈ (ਸਾਬਕਾਂ ਐਮ ਐਲ ਏ ਮਲੋਟ), ਨੀਲਮ ਸ਼ਰਮਾ ਅਤੇ ਦਿਵਿਆ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਮੇਲੇ ਚ ਹੋਏ ਧੀ ਕੇਸਰੀ ਪੰਜਾਬ ਦੀ ਅਵਾਰਡ ਭਾਗ -5 ਦੀ ਜੱਜਮੈਟ ਦੀਆਂ ਸੇਵਾਵਾਂ ਹਰਵਿੰਦਰ ਸਿੰਘ ਖਲਾਰਾ, ਰਵਿੰਦਰ ਕੌਰ, ਬਲਜਿੰਦਰ ਕੋਰ, ਜੀਤੂ ਕੋਰ ਅਤੇ ਗੁਰਪ੍ਰਤਾਪ ਸਿੰਘ ਨੇ ਨਿਭਾਈ। ਸਟੇਜ ਅਰਸਵੀਰ ਕੋਰ ਅਤੇ ਹਰਪ੍ਰੀਤ ਸਿੰਘ ਨੇ ਸੰਭਾਲੀ। ਮੇਲੇ ਦੀ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਨਵੰਬਰ ਮਹੀਨੇ ਚ *ਕੇਸਰੀ ਪੰਜਾਬ ਰਾਜ ਪੱਧਰੀ ਗਿੱਧਾ ਭੰਗੜਾ ਕੱਪ* ਵੀ ਕਰਵਾਉਣ ਜਾ ਰਹੇ ਹਾਂ। ਇਸ ਦੀ ਜਾਣਕਾਰੀ ਵੀ ਜਲਦੀ ਹੀ ਸਾਂਝੀ ਕੀਤੀ ਜਾਵੇਗੀ।
ਨਿਊਜ਼ ਪੰਜਾਬ ਦੀ ਚੈਨਲ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ
+9197000-65709
Jagraj Singh Gill