ਧਰਮਕੋਟ 01ਮਈ (ਜਗਰਾਜ ਗਿੱਲ,ਰਿੱਕੀ ਕੈਲਵੀ)ਅੱਜ ਧਰਮਕੋਟ ਨਗਰ ਕੌਂਸਲ ਵਿਖੇ 1 ਮਈ 2020 ਮਜ਼ਦੂਰ ਦਿਵਸ ਉੱਪਰ ਤਿਰੰਗਾ ਲਹਰਾਇਆ ਗਿਆ ਅਤੇ ਇਸ ਮੌਕੇ ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੀ ਸੈਂਟਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਵਿਤਕਰਾ ਕਰ ਰਹੀ ਹੈ ਜਦੋਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੁਨੀਆਂ ਭਰ ਵਿੱਚ ਫੈਲ ਗਈ ਹੈ ਇਸ ਮੌਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਸੇਵਾ ਕਰਨ ਦਾ ਟਾਈਮ ਹੈ ਪਰ ਕੇਂਦਰ ਸਰਕਾਰ ਦੀਆਂ ਨੀਤੀਆਂ ਪੰਜਾਬ ਪ੍ਰਤੀ ਕੁਝ ਠੀਕ ਨਹੀਂ ਹਨ ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਨਗਰ ਕੌਾਸਲ ਧਰਮਕੋਟ ਵਿਖੇ ਤਿਰੰਗਾ ਲਹਿਰਾ ਕੇ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਅਤੇ ਇਸ ਮੌਕੇ ਨਾਅਰੇ ਲਗਾਏ ਗਏ ਭਾਰਤ ਮਾਤਾ ਕੀ ਜੈ ‘ਇੰਡੀਅਨ ਨੈਸ਼ਨਲ ਕਾਂਗਰਸ ਜ਼ਿੰਦਾਬਾਦ ਜ਼ਿੰਦਾਬਾਦ ‘ ਮੋਦੀ ਸਰਕਾਰ ਪੰਜਾਬ ਨਾਲ ਵਿਤਕਰਾ ਬੰਦ ਕਰੋ ਬੰਦ ਕਰੋ’ ਦੇ ਨਾਅਰੇ ਲਗਾਏ ਗਏ
ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸਮਾਂ ਬਹੁਤ ਨਾਜ਼ੁਕ ਹੈ ਸਾਰਿਆਂ ਨੂੰ ਹੀ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਪੰਜਾਬ ਨਾਲ ਮਤਰੇਈ ਮਾਂ ਵਰਗਾ ਸਲੂਕ ਨਹੀਂ ਕਰਨਾ ਚਾਹੀਦਾ ਅਤੇ ਬਣਦੇ ਹੱਕ ਪੰਜਾਬ ਨੂੰ ਦਿੱਤੇ ਜਾਣੇ ਚਾਹੀਦੇ ਹਨ ਅੱਜ ਤਿਰੰਗਾ ਲਹਿਰਾ ਕੇ ਕੇਂਦਰ ਨੂੰ ਯਾਦ ਕਰਵਾਇਆ ਗਿਆ ਕਿ ਪੰਜਾਬ ਦੀ ਭਾਰਤ ਦਾ ਹੀ ਹਿੱਸਾ ਹੈ
ਇਸ ਮੌਕੇ ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ,ਬਲਰਾਜ ਕਲਸੀ ਮੀਤ ਪ੍ਰਧਾਨ ਨਗਰ ਕੌਂਸਲ ਪਿੰਦਰ ਚਾਹਲ ਐੱਮ ਸੀ ‘ਸੁਖਦੇਵ ਸਿੰਘ ਸ਼ੇਰਾ ਐੱਮ ਸੀ , ਨਿਰਮਲ ਸਿੰਘ ਐਮ ਸੀ ,ਮਨਜੀਤ ਸਿੰਘ ਸਭਰਾ ਐੱਮ ਸੀ ,ਸੁਖਦੇਵ ਸਿੰਘ ਸੁੱਖਾ ਚਮਕੌਰ ਸਿੰਘ ਕੋਰਾ ਰਾਜੀਵ ਬਜਾਜ ਆਦਿ ਹੋਰ ਵੀ ਹਾਜ਼ਰ ਸਨ ।