ਨਿਹਾਲ ਸਿੰਘ ਵਾਲਾ 23 ਦਸੰਬਰ(ਮਿੰਟੂ ਖੁਰਮੀ ਡਾ ਕੁਲਦੀਪ )
ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਜੀ ਓ ਜੀ ਟੀਮ ਵੱਲੋਂ ਨਸ਼ਿਆ ਖਿਲਾਫ਼ ਸੈਮੀਨਾਰ ਕੀਤਾ ਗਿਆ। ਜਿਸ ਵਿੱਚ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਇਸ ਮੌਕੇ ਸੁਪਰਵਾਈਜ਼ਰ ਗੁਰਮੇਲ ਸਿੰਘ ਹਿੰਮਤਪੁਰਾ ਨੇ ਦੱਸਿਆ ਕਿ ਮਾਰੂ ਨਸ਼ਿਆਂ ਦੇ ਨਾਲ ਸਾਡੀ ਨੌਜਵਾਨ ਪੀੜ੍ਹੀ ਦਿਨ ਬ ਦਿਨ ਖਤਮ ਹੋ ਰਹੀ ਹੈ। ਇਸ ਤੋਂ ਸਾਡੇ ਦੇਸ਼ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਹੈ। ਇਸ ਮੌਕੇ ਐਮ ਐਲ ਏ ਮਨਜੀਤ ਸਿੰਘ ਜੀ ਨੇ ਸਾਡੇ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਅਤੇ ਮਾਰੂ ਨਸ਼ਿਆਂ ਦੇ ਨਾਲ ਹੋ ਰਹੀਆਂ ਮੌਤਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਦੀ ਤਰੱਕੀ ਲਈ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਲੋੜ ਹੈ। ਜੀ ਓ ਜੀ ਸੇਵਕ ਸਿੰਘ ਬਿਲਾਸਪੁਰ ਦੇ ਡਿਊਟੀ ਦੌਰਾਨ ਹੋਏ ਕੰਮਾਂ ਤੋਂ ਖੁਸ਼ ਹੋ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸਕੂਲ ਦਾ ਸਮੂਹ ਸਟਾਫ਼ ਸਰਪੰਚ ਬੂਟਾ ਸਿੰਘ, ਸਰਪੰਚ ਬੀਬੀ ਹਰਜੀਤ ਕੌਰ, ਜੀ ਓ ਜੀ ਸੁਪਰਵਾਈਜ਼ਰ ਹਰਭਜਨ ਸਿੰਘ ਕੁੱਸਾ ਅਤੇ ਸਾਰੀ ਜੀ ਓ ਜੀ ਟੀਮ ਹੈਡ ਟੀਚਰ ਰੁਪਿੰਦਰਜੀਤ ਕੌਰ, ਮਾਸਟਰ ਅਸ਼ੋਕ ਕੁਮਾਰ, ਪਵਨਦੀਪ ਸਿੰਘ, ਹਰਵੀਰ ਸਿੰਘ, ਗਰਮੇਲ ਸਿੰਘ, ਤੀਰਥ ਸਿੰਘ ਆਦਿ ਹਾਜ਼ਰ ਸਨ।