• Wed. Nov 27th, 2024

ਡੀਟੀਐੱਫ਼ ਵੱਲੋਂ ਮੁਲਾਜ਼ਮ-ਵਿਰੋਧੀ ‘ਆਪ’ ਸਰਕਾਰ ਖਿਲਾਫ਼ 21 ਜੁਲਾਈ ਨੂੰ ਮੋਗਾ ਵਿਖੇ ਕੀਤਾ ਜਾਵੇਗਾ ਰੋਸ ਧਰਨਾ

ByJagraj Gill

Jul 20, 2022

ਜ਼ਿਲ੍ਹਾ ਕਮੇਟੀ ਮੀਟਿੰਗ ਕਰਕੇ ਲਾਮਬੰਦੀ ਮੁਹਿੰਮ ਦਾ ਲਿਆ ਜਾਇਜ਼ਾ

 

ਮੋਗਾ: 19 ਜੁਲਾਈ

 (ਕੀਤਾ ਬਰਾੜ ਬਾਰੇਵਾਲ, ਜਗਸੀਰ ਸਿੰਘ ਪੱਤੋਂ)

ਸੂਬਾ ਕਮੇਟੀ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੱਦੇ ‘ਤੇ ਮੁਲਾਜ਼ਮ ਵਿਰੋਧੀ ਆਪ ਸਰਕਾਰ ਖਿਲਾਫ਼ ਜ਼ਿਲਾ ਪੱਧਰੀ ਧਰਨੇ ਦੇਣ ਲਈ ਅਤੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦੇਣ ਲਈ ਜ਼ਿਲ੍ਹਾ ਕਮੇਟੀ ਡੀਟੀਐੱਫ ਮੋਗਾ ਨੇ ਕਮਰਕੱਸੇ ਕਸ ਲਏ ਹਨ। ਇਸ ਸਬੰਧੀ ਅੱਜ 18 ਜੁਲਾਈ ਨੂੰ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਅਮਨਦੀਪ ਸਿੰਘ ਮਟਵਾਣੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਜਗਵੀਰਨ ਕੌਰ ਨੇ ਦੱਸਿਆ ਕਿ ਪੰਜਾਬ ਦੀ ਮਾਨ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਅਧਿਆਪਕਾਂ ਨਾਲ ਜੋ ਜੋ ਵਾਅਦੇ ਕੀਤੇ ਸਨ ਉਹ ਹੁਣ ਵਫਾ ਨਹੀਂ ਹੋ ਰਹੇ। ਆਪ ਸਰਕਾਰ ਨੇ ਆਪਣੇ ਪਲੇਠੇ ਵਿੱਤੀ ਬਜਟ ਵਿੱਚ ਚੋਣ ਮੈਨੀਫੈਸਟੋ ਵਿੱਚ ਦਰਜ ਮਦਾਂ ਨੂੰ ਛੂਹਿਆ ਤੱਕ ਨਹੀਂ। ਸਰਕਾਰ ਦਾ ਇਹ ਬਜਟ ਪੂਰਨ ਤੌਰ ‘ਤੇ ਮੁਲਾਜ਼ਮ ਵਿਰੋਧੀ ਹੈ। ਸਿੱਖਿਆ ਖੇਤਰ ਵਿੱਚ ਵੱਡੇ ਸੁਧਾਰ ਕਰਨ ਦਾ ਹੋਕਾ ਦੇਣ ਵਾਲੀ ਮਾਨ ਸਰਕਾਰ ਤਿੰਨ ਮਹੀਨਿਆਂ ’ਚ ਹੀ ਸਿੱਖਿਆ ਵਿਰੋਧੀ ਨੀਤੀਆਂ ਲਿਆਉਣ ਲਈ ਕਾਹਲੀ ਪੈ ਗਈ ਹੈ। ਸਰਕਾਰ ਦੀ ਨੀਅਤ ਅਤੇ ਨੀਤੀ ਵਿੱਚ ਖੋਟ ਨਜਰ ਆ ਰਹੀ ਹੈ। ਆਗੂਆਂ ਨੇ ਦੱਸਿਆ ਕਿ ਕੱਚੇ ਅਧਿਆਪਕ ਨੂੰ ਪੱਕੇ ਨਾ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਨਾ ਕਰਨ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨ, ਪੰਜਾਬ ਸਰਕਾਰ ਦੇ ਛੇਵੇਂ ਪੇਅ ਕਮਿਸ਼ਨ ਦੀ ਸੋਧੀ ਹੋਈ ਰਿਪੋਰਟ ਲਾਗੂ ਨਾ ਕਰਨ, ਬੰਦ ਕੀਤੇ ਸਾਰੇ ਵਿੱਤੀ ਭੱਤੇ ਬਹਾਲ ਨਾ ਕਰਨ ਅਤੇ ਏ.ਸੀ.ਪੀ. ਸਕੀਮ ਬਹਾਲ ਨਾ ਕਰਨ ਕਰਕੇ ਡੀਟੀਐੱਫ਼ ਪੰਜਾਬ ਨੇ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਵਿੱਢਣ ਦਾ ਫੈਸਲਾ ਲਿਆ ਹੈ। ਬਦਲੀਆਂ ਸੰਬੰਧੀ ਬੇਲੋੜੀਆਂ ਸ਼ਰਤਾਂ ਜਿਵੇਂ ਸਟੇਅ ਦੀ ਸ਼ਰਤ ਹਟਾਉਣ ਲਈ, 15-1-15 ਦਾ ਨੋਟੀਫਿਕੇਸ਼ਨ ਰੱਦ ਕਰਵਾਉਣ, ਉਪਰੋਕਤ ਦਰਜ ਮੰਗਾਂ ਸਮੇਤ ਜਥੇਬੰਦੀ ਦੇ ਡਿਮਾਂਡ ਚਾਰਟਰ ਵਿੱਚ ਦਰਜ ਮੰਗਾਂ ਨੂੰ ਮਨਵਾਉਣ ਲਈ 21 ਜੁਲਾਈ ਨੂੰ ਜ਼ਿਲ੍ਹਾ ਹੈੱਡਕੁਆਟਰ ‘ਤੇ ਮਿੰਨੀ ਸਕੱਤਰੇਤ ਮੋਗਾ ਸਾਹਮਣੇ 2:30 ਵਜੇ ਬਾਅਦ ਦੁਪਹਿਰ ਨੂੰ ਭਰਵੀਂ ਰੈਲੀ ਕੀਤੀ ਜਾਵੇਗੀ ਉਪਰੰਤ ਮੁੱਖ ਮੰਤਰੀ ਦੇ ਨਾਂਅ ਸਮਰੱਥ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ।

ਇਸ ਦੌਰਾਨ ਲਾਮਬੰਦੀ ਮੁਹਿੰਮ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਕਮੇਟੀ ਦੀ ਦੇਖ ਰੇਖ ਹੇਠ ਅਧਿਆਪਕਾਂ ਦੀ ਲਾਮਬੰਦੀ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਲਾਮਬੰਦੀ ਮੁਹਿੰਮ ਵਿੱਢ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਤੋਂ ਖਫ਼ਾ ਪੰਜਾਬ ਦੇ ਅਧਿਆਪਕਾਂ ਚ ਭਾਰੀ ਰੋਹ ਹੈ। ਜ਼ਿਲ੍ਹਾ ਕਮੇਟੀ ਨੇ ਸਮੂਹ ਅਧਿਆਪਕ ਵਰਗ ਨੂੰ ਆਪਣੀਆਂ ਹੱਕੀ ਮੰਗਾਂ ਮਨਵਾਉਣ ਲੲੀ ਮੁਜਾਹਰੇ ਵਿੱਚ ਪੁਰਜੋਰ ਅਪੀਲ ਕੀਤੀ ਹੈ। ਜ਼ਿਲ੍ਹਾ ਪੱਧਰੀ ਧਰਨਿਆਂ ਤੋਂ ਬਾਅਦ 7 ਅਗਸਤ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕਰਕੇ ਅਧਿਆਪਕ ਵਰਗ ਅਪਣਾ ਗੁੱਸਾ ਜਾਹਰ ਕਰਨਗੇ।

ਜ਼ਿਲ੍ਹਾ ਮੀਤ ਪ੍ਰਧਾਨ ਸੁਖਪਾਲਜੀਤ ਸਿੰਘ ਨੇ ਮੀਟਿੰਗ ਵਿੱਚ ਵਿਚਾਰੇ ਜਥੇਬੰਦਕ ਜਥੇਬੰਦਕ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 31 ਜੁਲਾਈ ਤੱਕ ਜਥੇਬੰਦੀ ਦੀ ਮੈਂਬਰਸ਼ਿੱਪ ਮੁਹਿੰਮ ਨੇਪਰੇ ਚਾੜ੍ਹ ਲਈ ਜਾਵੇਗੀ। 1 ਤੋਂ 15 ਅਗਸਤ ਤੱਕ ਬਲਾਕ ਕਮੇਟੀਆਂ ਦੀ ਚੋਣ ਕੀਤੀ ਜਾਵੇਗੀ। 16 ਤੋਂ 31 ਅਗਸਤ ਤੱਕ ਜ਼ਿਲ੍ਹਾ ਕਮੇਟੀ ਦੀ ਚੋਣ ਹੋਵੇਗੀ। ਇਸ ਮੀਟਿੰਗ ਵਿੱਚ ਜਿਲਾ ਵਿਤ ਸਕੱਤਰ ਗੁਰਮੀਤ ਝੋਰੜਾਂ, ਸਹਾਇਕ ਸਕੱਤਰ ਸੁਖਵਿੰਦਰ ਘੋਲੀਆ, ਜ਼ਿਲ੍ਹਾ ਕਮੇਟੀ ਮੈਂਬਰਾਨ ਸ਼੍ਰੀਮਤੀ ਮਧੂ ਬਾਲਾ, ਸਵਰਨਦਾਸ ਧਰਮਕੋਟ, ਹਰਪਿੰਦਰ ਸਿੰਘ ਢਿੱਲੋਂ, ਦੀਪਕ ਮਿੱਤਲ ਹਾਜਰ ਸਨ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *