ਨਿਹਾਲ ਸਿੰਘ ਵਾਲਾ 5 ਜਨਵਰੀ (ਡਾ ਕੁਲਦੀਪ ਸਿੰਘ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੋ ਸੌ ਪਚੰਨਵੇਂ ਦੇ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਮੀਟਿੰਗ ਡਾ ਜਗਜੀਤ ਸਿੰਘ ਕਾਲਸਾਂ ਦੀ ਪ੍ਰਧਾਨਗੀ ਹੇਠ ਬਿਰਧ ਆਸ਼ਰਮ ਮਹਿਲ ਕਲਾਂ ਵਿਖੇ ਹੋਈ। ਜਿਸ ਵਿੱਚ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ । ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਡਾ ਜਗਜੀਤ ਸਿੰਘ ਕਾਲਸਾਂ ਨੇ ਕਿਹਾ ਕਿ ਪਿਛਲੇ ਦਿਨੀਂ ਯੂਪੀ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਗਮਨ ਪੁਰਬ ਤੇ ਕੱਢੇ ਗਏ ਨਗਰ ਕੀਰਤਨ ਤੇ ਪਚਵੰਜਾ ਸਿੱਖਾਂ ਤੇ ਕੇਸ ਦਰਜ ਕਰਨਾ ਅਤੇ ਪਾਲਕੀ ਸਾਹਿਬ ਨੂੰ ਥਾਣੇ ਲੈ ਜਾਣਾ ਅਤੇ ਬਾਕੀ ਸਿੱਖ ਸੰਗਤ ਨੂੰ ਅਣਪਛਾਤੀ ਐਲਾਨ ਕਰਨਾ ਇੱਕ ਘਿਨਾਉਣੀ ਹਰਕਤ ਹੈ। ਅਸੀਂ ਇਸ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ ।
ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਨੇ ਜਥੇਬੰਦੀ ਦੇ ਮੈਂਬਰਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਜਥੇਬੰਦੀ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ । ਉਨ੍ਹਾਂ ਹੋਰ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਕਾਲੇ ਕਾਨੂੰਨ NRC..CAA..CAB ਨੂੰ ਪਾਸ ਕਰਨ ਜਾ ਰਹੀ ਹੈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਇਹ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਤੇ ਅਤੇ ਸਿੱਖ ਭਾਈਚਾਰੇ ਅਤੇ ਐੱਸਸੀ ਬੀਸੀ ਲੋਕਾਂ ਦੀਆਂ ਹੱਕੀ ਭਾਵਨਾਵਾਂ ਨੂੰ ਕੁਚਲਣ ਦੀਆਂ ਕੋਝੀਆਂ ਚਾਲਾਂ ਹਨ। ਅਸੀਂ ਇਨ੍ਹਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਡਾਕਟਰ ਕੇਸਰ ਖਾਂ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਜਥੇਬੰਦੀ ਦੇ ਸੰਵਿਧਾਨ ਨੂੰ ਮੰਨਣਾ ਅਤੇ ਉਸ ਮੁਤਾਬਿਕ ਚਲਣਾ ਹਰ ਮੈਂਬਰ ਦਾ ਮੁੱਢਲਾ ਫਰਜ਼ ਹੈ।
ਅਖੀਰ ਵਿੱਚ ਸਰਵਸੰਮਤੀ ਨਾਲ ਡਾ ਬਲਿਹਾਰ ਸਿੰਘ ਗੋਬਿੰਦਗੜ੍ਹ ਨੂੰ ਬਲਾਕ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ । ਡਾਕਟਰ ਬਲਿਹਾਰ ਸਿੰਘ ਵੱਲੋਂ ਸਾਰੇ ਮੈਂਬਰਾਂ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਉਹ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ । ਇਸ ਸਮੇਂ ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਡਾ ਸੁਰਜੀਤ ਸਿੰਘ ਛਾਪਾ ਡਾ. ਜਸਬੀਰ ਸਿੰਘ ਜੱਸੀ. ਡਾ. ਨਾਹਰ ਸਿੰਘ ਡਾਕਟਰ ਸ਼ਕੀਲ ਮੁਹੰਮਦ ,ਡਾ ਬਲਦੇਵ ਸਿੰਘ ਲੋਹਗੜ, ਡਾ ਸੁਖਵਿੰਦਰ ਸਿੰਘ ਬਾਪਲਾ ਆਦਿ ਹਾਜ਼ਰ ਹੋਏ ।