ਬਿਲਾਸਪੁਰ ( ਮਿੰਟੂ ਖੁਰਮੀ ਕੁਲਦੀਪ ਗੋਹਲ )
ਬਹੁਤ ਹੀ ਮਹਾਨ ਲੋਕ ਇਸ ਦੁਨੀਆਂ ਵਿੱਚ ਆਏ ਆਪਣੀਆਂ ਆਪਣੀਆਂ ਜਿੰਮੇਵਾਰੀਆਂ ਆਪਣੀ ਸਮਰੱਥਾ ਅਨੁਸਾਰ ਨਿਭਾ ਕੇ ਚਲੇ ਗਏ। ਜਿਨ੍ਹਾਂ ਨੂੰ ਲੋਕ ਆਪਣੀ ਚਾਹਨਾ ਅਨੁਸਾਰ ਯਾਦ ਕਰ ਰਹੇ ਹਨ। ਲੱਖਾਂ ਹੀ ਲੋਕ ਆਪਣੀ ਕਲਾ ਕਿੱਤੇ ਪ੍ਤੀ ਦਿਖਾਉਣ ਦੀ ਕੋਸ਼ਿਸ਼ ਵਿੱਚ ਹਨ। ਕਿੱਤਾ ਕੋਈ ਵੀ ਹੋਵੇ ਜਿੱਥੇ ਕਿੱਤਾਕਾਰੀ ਲੋਕ ਕੁਝ ਨਾਂਹ ਪੱਖੀ ਸਾਬਤ ਹੁੰਦੇ ਹਨ, ਨਾਲ ਹਾਂ ਪੱਖੀ ਵੀ ਬੁਲੰਦੀਆਂ ਨੂੰ ਪ੍ਰਾਪਤ ਕਰ ਲੈਂਦੇ ਹਨ। ਕਿੱਤਾਕਾਰਾਂ ਵਿੱਚੋਂ ਇੱਕ ਖਾਸ ਵਿਸ਼ੇਸ਼ ਨਾਂ ਡਾਕਟਰ ਵੀ ਹੈ। ਜਿਸ ਨੂੰ ਮਹਾਨਤਾ ਦਾ ਚਿੰਨ ਕਿਹਾ ਜਾਂਦਾ ਹੈ। ਲੋਕਾਂ ਵਲੋਂ ਅਕਸਰ ਦੂਜੇ ਰੱਬ ਦਾ ਦਰਜਾ ਦੇ ਕੇ ਰੱਬ ਵੀ ਕਿਹਾ ਜਾਂਦਾ ਹੈ। ਇਸ ਦੀ ਵਿਸੇਸ਼ਤਾ ਹੈ ਮਰੀਜ਼ਾਂ ਨੂੰ ਆਪਣਾ ਸਮਝ ਕੇ ਇਲਾਜ਼ ਕਰਨਾ ਹੈ ਜਿਸ ਵਕਤ ਔਖੇ ਵੇਲੇ ਸਕੇ ਸੰਬੰਧੀ ਵੀ ਮੂੰਹ ਮੋੜ ਲੈਂਦੇ ਹਨ। ਉਸ ਵਕਤ ਡਾਕਟਰ ਹੀ ਦਿਨ ਰਾਤ ਮਿਹਨਤ ਕਰਕੇ ਮਰੀਜ਼ਾਂ ਨੂੰ ਆਪਣਾ ਸਮਝਦੇ ਹਨ ਤੇ ਤੰਦਰੁਸਤ ਕਰਦੇ ਹਨ। ਦੂਜਾ ਰੱਬ ਮੰਨਦੇ ਲੋਕ ਠੀਕ ਹੋਣ ਤੋਂ ਬਾਅਦ ਰੱਬ ਦਾ ਸ਼ੁਕਰਾਨਾ ਕਰਦੇ ਹਨ। ਵੱਖ ਵੱਖ ਧਰਮਾਂ ਦੇ ਰੀਤੀ ਰਿਵਾਜ਼ਾਂ ਅਨੁਸਾਰ ਰੱਬ ਦਾ ਸ਼ੁਕਰ ਮਨਾਉਂਦੇ ਹਨ। ਇੱਕ ਦਿਨ ਧਾਰਮਿਕ ਸਥਾਨ ਤੇ ਤਰਕਵਾਦੀ ਆਗੂ ਦੀ ਬਰਸੀ ਮਨਾਈ ਜਾ ਰਹੀ ਸੀ ਤਾਂ ਉਸ ਦੇ ਸੀਨੀਅਰ ਤਰਕਵਾਦੀ ਤੇ ਉਘੇ ਲੇਖਕ ਨੇ ਸਰਧਾਂਜਲੀ ਦਿੰਦਿਆਂ ਕਿਹਾ ਜਿਸ ਡਾਕਟਰ ਨੇ ਤੁਹਾਡੀਆਂ ਅੱਖਾਂ ਦਾ ਅਪੇ੍ਸ਼ਨ ਕਰਕੇ ਤੁਹਾਨੂੰ ਦੁਵਾਰਾ ਦੇਖਣ ਯੋਗ ਬਣਾਇਆ ਹੈ ਉਸ ਦਾ ॥ਤੁਸੀਂ ਕਦੇ ਘਰ ਜਾ ਕੇ, ਜਾ ਮਿੱਠਾ ਮੂੰਹ ਕਰਵਾ ਕੇ ਧੰਨਵਾਦ ਕੀਤਾ ਹੈ? ਪਰ ਧਾਰਮਿਕ ਤੋਰ ਤੇ ਸ਼ੁਕਰ ਗੁਜ਼ਾਰ ਦੁਆਰਾ ਹਜ਼ਾਰਾਂ, ਲੱਖਾਂ ਖਰਚੇ ਕਰਕੇ ਰੱਬ ਨੂੰ ਖੁਸ਼ ਕਰਦੇ ਹੋ ਤੇ ਸੋਨੇ ਦਾ ਦਾਨ ਵੀ ਕਰਦੇ ਹੋ ਕਦੇ ਸੋਚੋ?। ਮਨੁੱਖ ਲਈ ਕੁਦਰਤ ਨੇ ਅੱਖਾਂ ਦਿੱਤੀਆਂ ਨੇ ਇਹਨਾਂ ਨਾਲ ਸਾਰੀਂ ਦੁਨੀਆਂ ਨੂੰ ਦੇਖ ਸਕਦੇ ਹਾਂ ਇਸ ਲਈ ਸੱਚ ਹੀ ਕਿਹਾ ਜਾਂਦਾ ਹੈ ਤੇ ਬੜਾ ਮਹਾਨ ਵਾਕ ਹੈ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ। ਦੁਨੀਆਂ ਦੇ ਹਿੱਸਿਆਂ ਵਿੱਚ ਇਹ ਦਿਵਸ ਵੱਖਰੇ ਵੱਖਰੇ ਦਿਨਾਂ ਨਾਲ ਯਾਦ ਕੀਤਾ ਜਾਂਦਾ ਹੈ। 3 ਦਸੰਬਰ ਨੂੰ ਕਿਊਬਾ ਵਿਖੇ ਡਾ:ਕਾਰਲਸ ਜਾਹਨ ਫਿਨਲੇ ਨੇ ਇੱਕ ਸਫ਼ਲ ਫ਼ਿਜੀਸੀਅਨ ਤੇ ਸਾਇੰਸ ਦਾਨ ਦੇ ਤੌਰ ਤੇ ਕੰਮ ਕੀਤਾ ਤੇ ਪੀਲੇ ਬੁਖ਼ਾਰ ਤੋਂ ਲੱਖਾਂ ਹੀ ਲੋਕਾਂ ਨੂੰ ਬਚਾਉਣ ਦਾ ਡਾਕਟਰ ਮੰਨਿਆ ਜਾਂਦਾ ਹੈ ਲੋਕਾਂ ਚ ਯਾਦ ਕੀਤਾ ਜਾਂਦਾ ਹੈ।
ਜੌਰਜੀਆ ਦੇ ਵਾਈਂਦਰ ਵਿਖੇ ਪਹਿਲੀ ਜੁਲਾਈ ਨੂੰ ਡਾਕਟਰਾਂ ਨੂੰ ਮਰੀਜ਼ਾਂ ਵਲੋਂ ਕਾਰਡ ਲਿਖਕੇ ਡਾਕਟਰਾਂ ਦਾ ਸ਼ੁਕਰ ਗੁਜਾਰ ਕਰਕੇ ਲੰਮੀ ਉਮਰ ਦੀ ਕਾਮਨਾ ਕੀਤੀ ਜਾਂਦੀ ਹੈ ਤੇ ਕਰਿਸਮਿਸ ਦਿੱਨ ਤੇ ਡਾਕਟਰਾਂ ਵਲੋਂ ਮਰੀਜ਼ਾਂ ਦੇ ਘਰਾਂ ਨੂੰ ਕਾਰਡ ਭੇਜੇ ਜਾਂਦੇ ਹਨ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਤਾਂ ਸਾਨੂੰ ਵੀ ਮਾਣ ਹੋਵੇਗਾ ਕਿ ਸਾਡੇ ਇਲਾਜ ਨਾਲ ਲੰਮੇ ਸਮੇਂ ਤੱਕ ਠੀਕ ਰਹੇ ਹੋ ਜਾ ਬੀਮਾਰੀ ਤੋਂ ਮੁਕਤ ਹੋ ਗਏ ਹੋ।
ਮੋਜੂਦਾ ਦੌਰ ਵਿੱਚ ਭਾਵੇਂ ਹੀ ਇਸ ਕਿੱਤੇ ਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਵਿਓਪਾਰ ਬਣਾ ਦਿੱਤਾ ਗਿਆ ਹੈ ਤੇ ਫ਼ਰੰਟੀਅਰ ਰਸਾਲੇ ਵਿੱਚ ਛਪੀ ਅਮਰੀਕਾ ਦੀ ਰੈਂਡ ਕਾਰਪੋਰੇਸ਼ਨ ਦੀ ਰਿਪੋਰਟ ਰਿਪੋਰਟ ਅਨੁਸਾਰ ਜੋ ਦਿੱਲ ਦੇ ਅਪੇ੍ਸ਼ਨ ਕੀਤੇ ਜਾਂਦੇ ਹਨ ਉਹ ਪੰਜਾਹ ਫ਼ੀਸਦੀ ਬਿਨਾ ਲੋੜ ਤੋਂ ਧਨ ਇਕੱਠਾ ਕਰਨ ਲਈ ਹੀ ਕੀਤਾ ਜਾਂਦੇ ਹਨ, ਤੇ ਬੱਚਾ ਨਾ ਪੈਦਾ ਹੋਣ ਤੇ ਵੱਡੇ ਅਪੇ੍ਸ਼ਨ ਕੀਤੇ ਜਾਂਦੇ ਹਨ। ਮਰੀਜ਼ ਦੇ ਵਾਰਸਾਂ ਨੂੰ ਡਰਾ ਕੇ ਬੱਚਾ ਖਤਰੇ ਵਿੱਚ ਹੈ ਉਸਨੂੰ ਬਚਾਉਣ ਲਈ, ਮਾਂ ਦੀ ਜਾਨ ਖਤਰੇ ਵਿੱਚ ਹੈ ਜਾਂ ਦੋਵਾਂ ਨੂੰ ਬਚਾਉਣ ਲਈ ,ਉਹ ਵੀ ਪੰਜਾਹ ਫ਼ੀਸਦੀ ਬਿਨਾਂ ਲੋੜ ਤੋਂ ਹੀ ਕੀਤੇ ਜਾਂਦੇ ਹਨ। ਡਾਕਟਰ ਵਲੋਂ ਮਰੀਜ਼ਾਂ ਲਈ ਲਿਖੀਆਂ ਜਾ ਰਹੀਆਂ ਦਵਾਈਆਂ ਵੀ ਇਨੀਆਂ ਹੀ ਬੇਲੋੜੀਆਂ ਹਨ। ਦੂਸਰਾ ਪਹਿਲੂ ਹੈ ਕਿ ਸਿਵਲ ਹਸਪਤਾਲਾਂ ਵਿੱਚ ਲੋਕਾਂ ਨੂੰ ਵਧੀਆ ਤਰੀਕੇ ਨਾਲ ਇਲਾਜ਼ ਅਧੀਨ ਲਿਆਇਆ ਜਾਂਦਾ ਹੈ ਭਾਵੇਂ ਕੁਝ ਘਾਟਾਂ ਨੇ ਫਿਰ ਵੀ ਉਸ ਤੋਂ ਇਲਾਵਾ ਵੀ ਲੋਕਾਂ ਦੀ ਆਰਥਿਕ ਲੁੱਟ ਨੂੰ ਵਚਾਇਆ ਜਾਂਦਾ ਹੈ।
ਕੋਰੋਨਾ ਮਹਾਂਮਾਰੀ ਵਿੱਚ ਡਾਕਟਰਾਂ ,ਨਰਸਾਂ ਤੇ ਹੋਰ ਪੈਰਾ ਮੈਡੀਕਲ ਸਟਾਫ਼ ਦਾ ਅਕਸ ਪਹਿਲਾਂ ਨਾਲੋਂ ਹੋਰ ਵਧੀਆ ਉਕਰ ਕੇ ਲੋਕਾਂ ਸਾਮ੍ਹਣੇ ਆਇਆ ਹੈ। ਕਿਊਬਾ ਨੇ ਤਾਂ ਸੰਸਾਰ ਵਿੱਚ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ ਕਿ ਦੂਸਰੇ ਦੇਸ਼ ਦੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਉਹ ਬਹਾਦੁਰ ਡਾਕਟਰ ਆਪਣੀਆਂ ਜਾਨਾਂ ਨੂੰ ਦਾਅ ਤੇ ਲਾ ਕੇ ਇਟਲੀ ਪਹੁੰਚੇ ਹਨ।
ਯੁੱਧ ਦੇ ਸਮੇਂ ਮਨੁੱਖ ਨੂੰ ਮਨੁੱਖ ਦਾ ਦੁਸ਼ਮਣ ਬਣਾ ਕੇ ਧਰਤੀ ਦੇ ਚੰਦ ਕੁ ਟੁਕੜੇ ਦੀ ਖਾਤਰ ਮਾਰ ਮੁਕਾਉਣ ਦਾ ਤਹੱਈਆ ਕਰਵਾਇਆ ਜਾਂਦਾ ਹੈ ਬੰਬਾਂ ਤੇ ਬਦੂਕਾਂ ਨਾਲ ਮਨੁੱਖ ਨੂੰ ਤੇ ਸੰਪਤੀ ਨੂੰ ਤਬਾਹ ਕੀਤਾ ਜਾਂਦਾ ਹੈ।
ਪਰ ਕਿਊਬਾ ਦੀ ਵੱਖਰੀ ਪਛਾਣ ਸਰਹੱਦਾਂ ਪਾਰ ਕਰਕੇ ਦੂਸਰੇ ਦੇਸ਼ ਦੇ ਲੋਕਾਂ ਦੀਆਂ ਜਾਨਾਂ ਬਚਾ ਉਣੀਆਂ ਇਹ ਇੱਕ ਸੂਨੈਹਿਰੇ ਇਤਿਹਾਸ ਦੀ ਇਤਿਹਾਸਕ ਸ਼ੁਰੂਆਤ ਕਿਹਾ ਜਾ ਸਕਦਾ ਹੈ।
ਭਾਰਤ ਵਿੱਚ ਪਹਿਲੀ ਜੁਲਾਈ ਨੂੰ ਡਾਕਟਰ ਬਿਧਾਨ ਚੰਦਰ ਰੋਆਏ ਨੂੰ ਯਾਦ ਕੀਤਾ ਜਾਂਦਾ ਹੈ ਜਿਸ ਦਾ ਜਨਮ ਪਹਿਲੀ ਜੁਲਾਈ 1882 ਹੈ ਤੇ ਸਦੀਵੀਂ ਵਿਛੋੜਾ ਪਹਿਲੀ ਹੀ ਜੁਲਾਈ 1962 ਨੂੰ ਯਾਦ ਕੀਤਾ ਜਾਂਦਾ ਹੈ ਜੋ ਇੱਕ ਚੰਗੇ ਸਿਖਿਆ ਸ਼ਾਸਤਰੀ, ਰਾਜਨੀਤੀਵਾਨ, ਸੁਤੰਤਰਤਾ ਸੈਨਾਨੀ ਵਜੋਂ ਪ੍ਸਿੱਧ ਹਨ। ਉਸ ਸਮੇਂ ਡਾਕਟਰ ਰੋਆਏ ਪੱਛਮੀ ਬੰਗਾਲ ਦੇ 1948 ਤੋਂ 1962 ਤੱਕ ਮੁੱਖ ਮੰਤਰੀ ਰਹੇ। ਉਨ੍ਹਾਂ ਨੂੰ ਪੱਛਮੀ ਬੰਗਾਲ ਦਾ ਨਿਰਮਾਤਾ ਮੰਨਿਆ ਜਾਂਦਾ ਹੈ। ਮਨੁੱਖ ਨੂੰ ਬਚਾਉਣ ਵਿੱਚ ਜੋ ਯੋਗਦਾਨ ਮਨੁੱਖੀ ਡਾਕਟਰ ਦਾ ਰਿਹਾ ਹੈ ਉਸ ਮੁਕਾਬਲਤਨ ਸੋਚਿਆ ਵੀ ਨਹੀਂ ਜਾ ਸਕਦਾ। ਇਸ ਲਈ ਕੋਸਿਸ਼ ਕਰੀਏ ਅਗਲੀਆਂ ਪੁਲਾਂਘਾਂ ਮਨੁੱਖ ਹੱਥੋਂ ਮਨੁੱਖ ਨੂੰ ਬਚਾਉਣ ਲਈ ਵੱਡੀਆਂ ਵੱਡੀਆਂ ਕਰੀਏ।
ਡਾ: ਰਮੇਸ਼ ਬਾਲੀ ਸੂਬਾ ਪ੍ਰਧਾਨ .
ਡਾ ਜਸਵਿੰਦਰ ਕਾਲਖ ਸੂਬਾ ਜਨਰਲ ਸਕੱਤਰ .
ਡਾ ਮਾਘ ਸਿੰਘ ਮਾਣਕੀ ਵਿੱਤ ਸਕੱਤਰ
ਡਾ.ਮਿੱਠੂ ਮੁਹੰਮਦ ਸੂਬਾ ਸੀਨੀ. ਮੀਤ ਪ੍ਰਧਾਨ .
ਡਾ ਮਹਿੰਦਰ ਸਿੰਘ ਸੈਦੋਕੇ ਸੂਬਾ ਸਰਪ੍ਰਸ਼ਤ