ਮੋਗਾ 7 ਫਰਵਰੀ(ਜਗਰਾਜ ਸਿੰਘ ਗਿੱਲ) ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਬਿੱਲਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲੰਮੇ ਸਮੇਂ ਤੋ ਸੰਘਰਸ਼ ਕੀਤਾ ਜਾ ਰਿਹਾ ਹੈ । ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਧਰਨੇ ’ਚ ਡਟੇ ਹੁਣ ਤੱਕ ਕਈ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ। ਅੱਜ ਇਕ ਹੋਰ ਮੋਗਾ ਜਿਲਾ ਦੇ ਕਿਸਾਨ ਦੀ ਮੌਤ ਹੋ ਗਈ ।ਜਾਣਕਾਰੀ ਮੁਤਾਬਕ ਅੱਜ ਟਿਕਰੀ ਬਾਰਡਰ ’ਤੇ ਇਕ ਹੋਰ ਕਿਸਾਨ ਦਾ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਅੱਜ ਬਾਰਡਰ ’ਤੇ ਹਾਰਟ ਅਟੈਕ ਨਾਲ ਸੁਖਮੰਦਰ ਸਿੰਘ ਦੀ ਮੌਤ ਹੋ ਗਈ। ਮੋਗਾ ਦੇ ਪਿੰਡ ਧੂੜਕੋਟ ਦੇ ਰਹਿਣ ਵਾਲੇ ਸੁਖਮੰਦਰ ਸਿੰਘ ਦੀ ਉਮਰ 60 ਸਾਲ ਸੀ। ਦੱਸ ਦੇਈਏ ਕਿ ਸੁਖਮੰਦਰ ਸਿੰਘ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਕਿਸਾਨਾਂ ਦੀ ਸੇਵਾ ਲਈ ਲਾਇਆ ਅਤੇ ਹੁਣ ਵੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ’ਚ ਬਤੌਰ ਬਲਾਕ ਪ੍ਰਧਾਨ ਸੇਵਾ ਨਿਭਾ ਰਹੇ ਸਨ।