ਮੋਗਾ (ਜਗਰਾਜ ਲੋਹਾਰਾ,ਚਮਕੌਰ ਸਿੰਘ ਲੋਪੋ,ਜੋਗਿੰਦਰ ਸਿੰਘ ਮੋਗਾ, ਸਰਬਜੀਤ ਰੌਲੀ)
ਜਗਬਾਣੀ ਅਖਬਾਰ ਦੇ ਜ਼ਿਲ੍ਹਾ ਇੰਚਾਰਜ ਪੱਤਰਕਾਰ ਗੋਪੀ ਰਾਊਕੇ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੀ ਦਾਦੀ ਮਾਂ ਅੱਜ ਤੜਕੇ 2 ਵਜੇ ਅਚਾਨਕ ਸਦੀਵੀ ਵਿਛੋੜਾ ਦੇ ਗਏ । ਮਾਤਾ ਸੁਰਜੀਤ ਕੌਰ 90 ਵਰ੍ਹਿਆਂ ਦੇ ਸਨ ਅਤੇ ਉਹਨਾਂ ਨੇ ਗੋਪੀ ਰਾਊਕੇ ਸਮੇਤ ਸਾਰੇ ਪਰਿਵਾਰ ਨੂੰ ਮਾਵਾਂ ਤੋਂ ਵੱਧ ਪਿਆਰ ਅਤੇ ਦੁਲਾਰ ਦਿੱਤਾ। ਮਾਤਾ
ਸੁਰਜੀਤ ਕੌਰ ਦਾ ਅੰਤਿਮ ਸੰਸਕਾਰ ਅੱਜ ਸਵੇਰੇ 11 ਵਜੇ ਉਨ੍ਹਾਂ ਦੇ ਪਿੰਡ ਰਾਊਕੇ ਕਲਾਂ ਵਿਖੇ ਹੋਵੇਗਾ । ਦਿਹਾਤੀ ਪੱਤਰਕਾਰ ਯੂਨੀਅਨ ਨਿਹਾਲ ਸਿੰਘ ਵਾਲਾ ਅਤੇ ਦਿਹਾਤੀ ਪੱਤਰਕਾਰ ਯੂਨੀਅਨ ਕੋਟ ਈਸੇ ਖਾਂ ਦੀ ਸਮੁੱਚੀ ਟੀਮ ਵੱਲੋਂ ਅਕਾਲ ਪੁਰਖ ਅੱਗੇ ਅਰਜੋਈ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਹੌਂਸਲਾ ਬਖਸ਼ੇ ।














Leave a Reply