ਜੀ ਓ ਜੀ ਟੀਮ ਤਹਿਸੀਲ ਨਿਹਾਲ ਸਿੰਘ ਵਾਲਾ ਵੱਲੋਂ ਨਸ਼ਿਆ ਖਿਲਾਫ਼ ਕੱਢੀ ਗਈ ਰੈਲੀ

ਨਿਹਾਲ ਸਿੰਘ ਵਾਲਾ 26 ਫਰਵਰੀ (ਮਿੰਟੂ ਖੁਰਮੀ, ਡਾ ਕੁਲਦੀਪ ਸਿੰਘ)
ਦਿਨ ਬੁ ਦਿਨ ਪੰਜਾਬ ਵਿੱਚ ਮਾਰੂ ਨਸ਼ਿਆਂ ਦੇ ਨਾਲ ਮਰ ਰਹੀ ਜਵਾਨੀ ਨੂੰ ਨਸ਼ਿਆਂ ਦੇ ਦਲਦਲ ਵਿੱਚੋਂ ਬਾਹਰ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਲਗਾਏ ਹੋਏ ਗਾਰਡੀਅਨ ਆਫ ਗਵਰਨਸ ( ਜੀ ਓ ਜੀ) ਨੇ ਨਸ਼ਿਆ ਦੇ ਖਿਲਾਫ ਰੋਸ ਰੈਲੀ ਕੀਤੀ। ਇਸ ਸਮੇਂ ਕੰਪਲੈਕਸ ਨਿਹਾਲ ਸਿੰਘ ਵਾਲਾ ਵਿਖੇ ਇੰਸਪੈਕਟਰ ਜਸਵੰਤ ਸਿੰਘ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਐਸ ਐਚ ਓ ਜਸਵੰਤ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਕੁਲਦੀਪ ਸਿੰਘ ਭੱਟੀ ਆਦਿ ਮੁਲਾਜ਼ਮ ਜੀ ਓ ਜੀ ਸੁਪਰਵਾਈਜ਼ਰ ਹਰਭਜਨ ਸਿੰਘ ਗੁਰਮੇਲ ਸਿੰਘ, ਜੀ ਓ ਜੀ ਸੇਵਕ ਸਿੰਘ ਬਿਲਾਸਪੁਰ, ਰਜਿੰਦਰ ਸਿੰਘ, ਜਗਦੀਸ਼ ਸਿੰਘ, ਇੰਦਰਜੀਤ ਸਿੰਘ, ਬਿੱਕਰ ਸਿੰਘ, ਜਗਸੀਰ ਸਿੰਘ, ਛਿੰਦਰਪਾਲ ਸਿੰਘ, ਡੀਓ ਸੁਖਪਾਲ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *