ਜ਼ਿਲ੍ਹੇ ਦੇ ਸਰਕਾਰੀ, ਪਾ੍ਈਵੇਟ, ਏਡਿਡ ਸਕੂਲ ਹਰੇਕ ਤਰ੍ਹਾਂ ਦੇ ਕੋਚਿੰਗ, ਇੰਸਟੀਚਿਊਟ 9 ਅਤੇ 10 ਮਈ ਨੂੰ ਰਹਿਣਗੇ ਬੰਦ*

ਮੋਗਾ 8 ਮਈ

ਜਗਰਾਜ ਸਿੰਘ ਗਿੱਲ

ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਦਫਤਰੀ ਹਕਮ ਜਾਰੀ ਕਰਦਿਆਂ ਦੱਸਿਆ ਕਿ ਸੁਰੱਖਿਆ ਪ੍ਬੰਧਾਂ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਸੰਕਟਕਾਲ ਸਥਿਤੀ ਨਾਲ ਨਜਿੱਠਣ ਲਈ ਅਹਤਿਆਤ ਦੇ ਤੌਰ ਤੇ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਸਮੂਹ ਸਰਕਾਰੀ/ਪਾ੍ਈਵੇਟ/ਏਡਿਡ ਸਕੂਲ/ ਹਰੇਕ ਤਰ੍ਹਾਂ ਦੇ ਕੋਚਿੰਗ ਇੰਸਟੀਚਿਊਟ/ ਆਈਲੈਟਸ ਸੈਂਟਰ/ ਆਈ.ਟੀ. ਆਈ ਮਿਤੀ 9 ਮਈ ਅਤੇ 10 ਮਈ 2025 ਨੂੰ ਬੰਦ ਰਹਿਣਗੇ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਸਕੂਲਾਂ/ਕਾਲਜ਼ਾਂ/ ਵਿਦਿਅਕ ਅਦਾਰਿਆਂ ਵਿੱਚ ਪੇਪਰ ਹਨ, ਉਨ੍ਹਾਂ ਤੇ ਇਹ ਹੁਕਮ ਲਾਗੂ ਨਹੀਂ ਹੋਣਗੇ।
ਜ਼ਿਲ੍ਹਾ ਸਿੱਖਿਆ ਅਫਸਰ ਸੰਕੈਡਰੀ/ ਐਲੀਮੈਂਟਰੀ ਮੋਗਾ ਇੰਨਾ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣਗੇ।

Leave a Reply

Your email address will not be published. Required fields are marked *