• Wed. Oct 30th, 2024

ਚਮਕੌਰ ਸਿੰਘ ਸੰਘਾ ਦਾ ਕਨੈਡਾ ਤੋਂ ਪਿੰਡ ਪਰਤਨ ਸਮੇਂ ਹੋਇਆ ਨਿੱਘਾ ਸਵਾਗਤ

ByJagraj Gill

Aug 29, 2023

ਜਗਰਾਜ ਸਿੰਘ ਗਿੱਲ 

ਮੋਗਾ 28 ਅਗਸਤ

ਪਿੰਡ ਲੋਹਾਰਾ ਤੋਂ ਸ.ਚਮਕੌਰ ਸਿੰਘ ਸੰਘਾ ਜਿਨ੍ਹਾਂ ਵਲੋ ਪਿੰਡ ਦੇ ਵਖ ਵਖ ਜਿੰਮੇਵਾਰ ਅਹੁਦਿਆਂ ਤੇ ਰਹਿੰਦਿਆਂ ਜਿਆਦਾ ਸਮਾਂ ਲੋਕ ਸੇਵਾ ਵਿਚ ਗੁਜਾਰਿਆ ਅਤੇ ਹੁਣ ਵੀ ਸਮੇਂ ਸਮੇਂ ਤੇ ਨੇਕ ਕੰਮ ਕਰਨ ਲਈ ਹਮੇਸ਼ਾ ਬਣਦਾ ਰੋਲ ਅਦਾ ਕਰਨ ਤੋਂ ਪਿਛੇ ਨਹੀਂ ਹਟਦੇ ਜੋ ਕਿ ਪਿਛਲੇ ਕੁੱਝ ਸਾਲਾਂ ਤੋਂ ਪਰਿਵਾਰ ਸਮੇਤ ਕੈਨੇਡਾ ਚਲੇ ਗਏ ਸਨ। ਅੱਜ ਜਿਵੇਂ ਹੀ ਵਾਪਸ ਆਪਣੇ ਪਿੰਡ ਆਪਣੀ ਪਤਨੀ ਨਾਲ ਪਹੁੰਚੇ ਤਾਂ ਪਿੰਡ ਲੋਹਾਰਾ ਦੇ ਲੋਕਾਂ ਨੇ ਉਨ੍ਹਾਂ ਦਾ ਹਾਰ ਪਾਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ’ । ਇਸ ਮੌਕੇ ਸ ਚਮਕੌਰ ਸਿੰਘ ਸੰਘਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਚਾਹੇ ਵਿਦੇਸ਼ ਦੀ ਧਰਤੀ ਤੇ ਰਹਿ ਰਿਹਾ ਹੈ ਪਰੰਤੂ ਉਸਦੇ ਦਿਲ ਦੀ ਧੜਕਣ ਹਮੇਸ਼ਾ ਲੁਹਾਰਾ ਪਿੰਡ ਲਈ ਧੜਕਦੀ ਰਹੀ ਹੈ।ਉਸਨੇ ਕਿਹਾ ਮੇਰੇ ਪਿੰਡ ਨੇ ਮੈਨੂੰ ਤਿੰਨ ਵਾਰ ਫੱਕਰ ਬਾਬਾ ਦਾਮੂ ਸ਼ਾਹ ਜੀ ਦੀ ਕਮੇਟੀ ਦਾ ਪ੍ਰਧਾਨ ਚੁਣ ਕੇ ਸੇਵਾ ਕਰਨ ਦਾ ਮੌਕਾ ਦਿੱਤਾ। ਮੇਰੇ ਨਗਰ ਨੇ ਮੈਨੂੰ ਪਿਆਰ ਹੀ ਇੰਨਾ ਦਿੱਤਾ ਹੈ ਜਿਸ ਕਰਕੇ ਮੈਂ ਕਨੈਡਾ ਬੈਠਾ ਵੀ ਆਪਣੇ ਪਿੰਡ ਨਾਲ ਜੁੜਿਆ ਰਹਿੰਦਾ ਹਾਂ। ਸੰਘਾ ਨੇ ਸਵਾਗਤ ਕਰਨ ਵਾਲੇ ਸਾਰੇ ਸੱਜਣਾ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਗੁਰਮੀਤ ਸਿੰਘ ਗਿੱਲ ਬਲਾਕ ਸੰਮਤੀ ਮੈਂਬਰ, ਬਲਵੀਰ ਸਿੰਘ, ਬਲਰਾਜ ਸਿੰਘ ਬਾਜਵਾ, ਬਚਿੱਤਰ ਸਿੰਘ, ਬਾਬਾ ਜਸਵੀਰ ਸਿੰਘ, ਪ੍ਰੀਤਮ ਸਿੰਘ,ਹਰਜੀਵਨ ਸਿੰਘ ਗਿੱਲ, ਗੁਰਸੇਵਕ ਸਿੰਘ ਰਾਜੂ,ਮੱਲ ਸਿੰਘ ਮੈਂਬਰ, ਗੁਰਮੀਤ ਸਿੰਘ ਸੰਘਾ,ਰੈਟੂ ਸਿੰਘ, ਨਵਤੇਜਪਾਲ ਸਿੰਘ, ਅਮਰਦੀਪ ਸਿੰਘ, ਮਹਿੰਦਰ ਸਿੰਘ ਨੰਬਰਦਾਰ, ਚਰਨਪ੍ਰੀਤ ਸਿੰਘ, ਲਖਵੀਰ ਸਿੰਘ, ਗੁਰਦਿੱਤ ਸਿੰਘ,ਦੇਵ ਸਿੰਘ ਨੰਬਰਦਾਰ,ਬਾਬੂ ਸਿੰਘ, ਗੁਰਸੇਵਕ ਸਿੰਘ ਮਠਾੜੂ, ਡਾਕਟਰ ਕੁਲਦੀਪ ਸਿੰਘ, ਪਲਵਿੰਦਰ ਸਿੰਘ ਕਿੰਦਾ, ਕਮਲਦੀਪ ਸਿੰਘ ਮਠਾੜੂ,ਸੋਨੀ,ਜੀਤ ਸਿੰਘ,ਕੋਰਾ ਸਿੰਘ, ਚਮਕੌਰ ਸਿੰਘ ਕੋਰਾ ਪ੍ਰਧਾਨ ,ਸੇਬਾ ਸਿੰਘ, ਮੁਖਤਿਆਰ ਸਿੰਘ, ਗੁਰਨਾਮ ਸਿੰਘ ਜੌਹਲ,ਨੀਲਾ ਸਿੰਘ, ਦਵਿੰਦਰ ਸਿੰਘ, ਕਾਕਾ ਸਿੰਘ, ਕੁਲਵਿੰਦਰ ਸਿੰਘ, ਦਵਿੰਦਰਜੀਤ ਸਿੰਘ ਬੰਸੀ, ਦਿਲਬਾਗ ਸਿੰਘ, ਅਵਤਾਰ ਸਿੰਘ ਮੈਂਬਰ,ਸਵਰਨ ਸਿੰਘ,ਜੀਤਾ ਸਿੰਘ, ਪਰਸ਼ੋਤਮ ਬਾਵਾ ਤੋਂ ਇਲਾਵਾ ਹੋਰ ਵੀ ਪੰਤਵੰਤੇ ਸੱਜਣ ਹਾਜ਼ਰ ਸਨ।

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *