ਗੁਰੂ ਨਾਨਕ ਨੈਸ਼ਨਲ ਕਾਲਜ ਕੋ_ਐਡ ਨਕੋਦਰ ਚ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ

 

ਨਕੋਦਰ 9 ਸਤੰਬਰ (ਮਨਪ੍ਰੀਤ ਮਨੀ)

ਗੁਰੂ ਨਾਨਕ ਨੈਸ਼ਨਲ ਕਾਲਜ (ਕੋ-ਐੱਡ) ਅਤੇ ਕਾਲਜੀਏਟ ਸਕੂਲ ਨਕੋਦਰ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਓਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਅਤੇ ਸਕੂਲ ਦੇ ਸਮੂਹ ਸਟਾਫ਼ ਵੱਲੋਂ ਸ੍ਰੀ ਕ੍ਰਿਸ਼ਨ ਜੀ ਦੀ ਆਰਤੀ ਕਰਕੇ ਕੀਤੀ ਗਈ । ਇਸ ਦੇ ਉਪਰੰਤ ਮਿਊਜ਼ਿਕ ਵਿਭਾਗ ਦੇ ਬੱਚਿਆਂ ਵੱਲੋਂ ਭਜਨ ਗਾਇਨ ਕੀਤੇ ਗਏ । ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਪ੍ਰਬਲ ਕੁਮਾਰ ਜੋਸ਼ੀ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੇ ਆਪਣੇ ਵਿਚਾਰ ਵਿਦਿਆਰਥੀ ਨਾਲ ਸਾਂਝੇ ਕੀਤੇ ।ਇਸ ਪਰੋਗਰਾਮ ਦਾ ਅਯੋਜਨ ਕਾਲਜ ਦੇ ਕਮਾਰਸ ਵਿਭਾਗ ਵਲੋ ਕੀਤਾ ਗਿਆ ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ.ਗੁਰਪ੍ਰੀਤ ਸਿੰਘ ਸੰਧੂ, ਖਜ਼ਾਨਚੀ ਸ.ਸੁਖਵੀਰ ਸਿੰਘ ਸੰਧੂ, ਕਮੇਟੀ ਮੈਂਬਰ ਸੁਖਦੀਪ ਸਿੰਘ ਸੋਹੀ, ਬਲਰਾਜ ਸਿੰਘ, ਕਾਲਜੀਏਟ ਸਕੂਲ ਕੋ ਆਰਡੀਨੇਟਰ ਸ਼੍ਰੀਮਤੀ ਖੁਸ਼ਦੀਪ ਕੌਰ ਅਤੇ ਸਮੂਹ ਸਕੂਲ ਅਤੇ ਕਾਲਜ ਸਟਾਫ਼ ਹਾਜ਼ਰ ਸਨ ।

Leave a Reply

Your email address will not be published. Required fields are marked *